ਸ਼ੰਭੂ ਬਾਰਡਰ-(ਤਰੁਣ/ਸੁਰਿੰਦਰ) ਖਬਰਿਸਤਾਨ ਨੈੱਟਵਰਕ ਦੇ ਰਿਪੋਰਟਰ ਸ਼ੰਭੂ ਬਾਰਡਰ ਤੋਂ ਲਗਾਤਾਰ ਅਪਡੇਟ ਦੇ ਰਹੇ ਹਨ। ਅੱਜ ਕਿਸਾਨਾਂ ਦਾ ਦਿੱਲੀ ਕੂਚ ਕਰਨ ਦਾ ਦੂਜਾ ਦਿਨ ਹੈ। ਇਸ ਦੌਰਾਨ ਕਿਸਾਨਾਂ ਦੇ ਵੱਡੇ ਹੌਸਲੇ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਪੱਤਰਕਾਰ ਨੇ ਉਥੇ ਇਕ ਹੈਂਡੀਕੈਪਡ ਕਿਸਾਨ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਅੱਜ ਅਸੀਂ ਦਿੱਲੀ ਪਹੁੰਚ ਕੇ ਰਹਾਂਗੇ ਚਾਹੇ ਸਰਕਾਰ ਜਿੰਨੀਆਂ ਚਾਹੇ ਰੋਕਾਂ ਲਾ ਲਵੇ।ਇਹ ਬਜ਼ੁਰਗ ਗੁਰਦਾਸਪੁਰ ਤੋਂ ਆਪਣੇ ਟਰਾਈਸਾਈਕਲ ਉਤੇ ਹੀ ਸ਼ੰਭੂ ਬਾਰਡਰ ਪਹੁੰਚ ਗਏ ਤੇ ਉਨ੍ਹਾਂ ਕਿਹਾ ਕਿ ਅਸੀਂ ਅੱਗੇ ਦਿੱਲੀ ਤੱਕ ਜਾਵਾਂਗੇ ਤੇ ਆਪਣੇ ਹੱਕ ਲੈ ਕੇ ਹੀ ਵਾਪਸ ਮੁੜਾਂਗੇ।
ਅਸੀਂ ਕਿਹੜਾ ਹਥਿਆਰ ਜਾਂ ਬੰਬ ਲੈ ਕੇ ਆਏ ਹਾਂ
ਬਜ਼ੁਰਗ ਹੈਂਡੀਕੈਪ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਰਵੱਈਆ ਬਹੁਤ ਗਲਤ ਹੈ, ਅਸੀਂ ਕਿਸਾਨ ਹਾਂ, ਸ਼ਾਂਤਮਈ ਰੋਸ ਕਰ ਰਹੇ ਹਾਂ, ਸਾਡੇ ਉਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ, ਰਬੜ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਅਸੀਂ ਕਿਹੜਾ ਹਥਿਆਰ ਜਾਂ ਬੰਬ ਲੈ ਕੇ ਆਏ ਹਾਂ ਅਸੀਂ ਤਾਂ ਟਰੈਕਟਰ ਟਰਾਲੀਆਂ ਲੈ ਕੇ ਆਏ ਹਾਂ।
ਖੱਟੜ ਸਰਕਾਰ ਦਾ ਰਵੱਈਆ ਗਲਤ
ਉਨ੍ਹਾਂ ਕਿਹਾ ਕਿ ਸਾਡੀ ਗਿਣਤੀ ਕਾਫੀ ਹੈ, ਅਸੀਂ ਅੱਜ ਦਿੱਲੀ ਪਹੁੰਚ ਕੇ ਰਹਾਂਗੇ, ਸਾਡੇ ਨਾਲ ਖੱਟੜ ਸਰਕਾਰ ਗਲਤ ਕਰ ਰਹੀ ਹੈ। ਹੁਣ ਲੋਕ ਸਭਾ ਚੋਣਾਂ ਹੈ ਇਹ ਸਾਡੇ ਤੋਂ ਕਿਵੇਂ ਵੋਟਾਂ ਲੈ ਲੈਣਗੇ।
ਉਨਾਂ ਕਿਹਾ ਕਿ ਕਿਸਾਨੀ ਸੰਘਰਸ਼ ਦੇ ਪਹਿਲੇ ਅੰਦੋਲਨ ਦੌਰਾਨ ਵੀ ਸਾਨੂੰ ਕਾਫੀ ਮੁਸ਼ਕਲਾਂ ਆਈਆਂ ਸਨ ਪਰ ਅਸੀਂ ਫਤਿਹ ਕੀਤਾ ਸੀ ਤੇ ਇਸ ਵਾਰ ਵੀ ਅਸੀਂ ਕਿਸਾਨੀ ਮੋਰਚਾ ਫਤਿਹ ਕਰ ਕੇ ਹੀ ਹਟਾਂਗੇ।