ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਵਿੱਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਉਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ 'ਚ ਪਾਇਲਟ ਸਮੇਤ ਚਾਰ ਲੋਕ ਸਵਾਰ ਸਨ।
ਖਰਾਬ ਮੌਸਮ ਕਾਰਣ ਵਾਪਰਿਆ ਹਾਦਸਾ
ਜਾਣਕਾਰੀ ਮੁਤਾਬਕ ਇਹ ਹਾਦਸਾ ਖਰਾਬ ਮੌਸਮ ਕਾਰਨ ਵਾਪਰਿਆ। ਫਿਲਹਾਲ ਪਾਇਲਟ ਸੁਰੱਖਿਅਤ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪੁਣੇ ਦੇ ਐਸਪੀ ਪੰਕਜ ਦੇਸ਼ਮੁਖ ਨੇ ਇਹ ਜਾਣਕਾਰੀ ਦਿੱਤੀ ਹੈ। ਹੈਲੀਕਾਪਟਰ ਦਾ ਨਾਮ AW 139 ਹੈ ਅਤੇ ਇਹ ਗਲੋਬਲ ਵੈਕਟਰਾ ਕੰਪਨੀ ਦਾ ਹੈ। ਹੈਲੀਕਾਪਟਰ ਜੁਹੂ (ਮੁੰਬਈ) ਤੋਂ ਹੈਦਰਾਬਾਦ ਵੱਲ ਜਾ ਰਿਹਾ ਸੀ।
ਜ਼ਖਮੀਆਂ ਦੀ ਪਛਾਣ
- ਆਨੰਦ ਕੈਪਟਨ
-ਦੀਪ ਭਾਟੀਆ
- ਅਮਰਦੀਪ ਸਿੰਘ
- ਐਸਪੀ ਰਾਮ