ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਅਪ੍ਰੈਲ ਦਾ ਮਹੀਨਾ ਸਕੂਲ-ਕਾਲਜ ਦੇ ਵਿਦਿਆਰਥੀਆਂ ਅਤੇ ਬੈਂਕਾਂ ਅਤੇ ਸਰਕਾਰੀ ਦਫ਼ਤਰਾਂ 'ਚ ਕੰਮ ਕਰਨ ਵਾਲੇ ਲੋਕਾਂ ਲਈ ਵਧੀਆ ਰਿਹਾ ਹੈ। ਕਿਉਂਕਿ ਇਸ ਮਹੀਨੇ ਬਹੁਤ ਸਾਰੀਆਂ ਛੁੱਟੀਆਂ ਹਨ। ਹੁਣ 29 ਅਪ੍ਰੈਲ ਨੂੰ ਇੱਕ ਹੋਰ ਛੁੱਟੀ ਆ ਰਹੀ ਹੈ। ਦਰਅਸਲ ਪਰਸ਼ੂਰਾਮ ਜਯੰਤੀ 29 ਅਪ੍ਰੈਲ ਨੂੰ ਹੈ ਅਤੇ ਸਰਕਾਰ ਨੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ।
8 ਅਮਰਾਂ ਵਿੱਚੋਂ ਇੱਕ ਹਨ ਭਗਵਾਨ ਪਰਸ਼ੂਰਾਮ
ਭਗਵਾਨ ਪਰਸ਼ੂਰਾਮ 8 ਅਮਰਾਂ ਵਿੱਚੋਂ ਇੱਕ ਹਨ ਅਤੇ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਹਨ। ਉਨ੍ਹਾਂ ਦੇ ਜਨਮ ਦਿਨ 'ਤੇ ਦੇਸ਼ ਭਰ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਅਤੇ ਮੰਦਰਾਂ 'ਚ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।
ਇਸ ਮਹੀਨੇ ਇੰਨੀਆਂ ਸਰਕਾਰੀ ਛੁੱਟੀਆਂ ਰਹੀਆਂ
ਦੱਸ ਦੇਈਏ ਕਿ ਅਪ੍ਰੈਲ ਮਹੀਨੇ 'ਚ ਸਰਕਾਰ ਨੇ 7 ਛੁੱਟੀਆਂ ਮਿਲੀਆਂ ਹਨ। 6 ਅਪ੍ਰੈਲ ਨੂੰ ਰਾਮ ਨੌਮੀ, 8 ਅਪ੍ਰੈਲ ਨੂੰ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਨ, 10 ਅਪ੍ਰੈਲ ਨੂੰ ਮਹਾਂਵੀਰ ਜਯੰਤੀ, 13 ਅਪ੍ਰੈਲ ਨੂੰ ਵੈਸਾਖੀ, 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ, 18 ਅਪ੍ਰੈਲ ਨੂੰ ਗੁੱਡ ਫਰਾਈਡੇ ਅਤੇ 29 ਅਪ੍ਰੈਲ ਨੂੰ ਪਰਸ਼ੂਰਾਮ ਜਯੰਤੀ ਕਾਰਨ ਛੁੱਟੀ ਦਿੱਤੀ ਗਈ ਹੈ।