ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਲਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ, ਸਕੂਲਾਂ-ਕਾਲਜਾਂ, ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਵਿੱਚ 31 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਇਸ ਛੁੱਟੀ ਦਾ ਮਕਸਦ ਲੋਕਾਂ ਨੂੰ ਸ਼ਹੀਦ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਦੇ ਯੋਗ ਬਣਾਉਣਾ ਹੈ। ਇਹ ਵੀ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਵਿਦਿਅਕ ਅਦਾਰਿਆਂ ਵਿੱਚ ਲਾਗੂ ਨਹੀਂ ਹੋਵੇਗਾ ਜਿੱਥੇ ਪ੍ਰੀਖਿਆਵਾਂ ਚੱਲ ਰਹੀਆਂ ਹਨ।
ਕੌਣ ਸਨ ਊਧਮ ਸਿੰਘ?
ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੁਨਾਮ ਵਿੱਚ ਹੋਇਆ ਸੀ। ਊਧਮ ਸਿੰਘ ਦਾ ਅਸਲੀ ਨਾਂ ਸ਼ੇਰ ਸਿੰਘ ਸੀ। ਉਨਾਂ ਦੇ ਪਿਤਾ ਸਰਦਾਰ ਟਹਿਲ ਸਿੰਘ ਜੰਮੂ ਉਪੱਲੀ ਪਿੰਡ ਵਿੱਚ ਰੇਲਵੇ ਚੌਕੀਦਾਰ ਸਨ। ਉਨਾਂ ਦਾ ਇੱਕ ਭਰਾ ਵੀ ਸੀ, ਜਿਸਦਾ ਨਾਮ ਮੁਕਤਾ ਸਿੰਘ ਸੀ। ਉਹ 7 ਸਾਲ ਦੀ ਉਮਰ ਵਿੱਚ ਅਨਾਥ ਹੋ ਗਿਆ ਸੀ । ਪਹਿਲਾਂ ਉਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਅਤੇ ਫਿਰ 6 ਸਾਲ ਬਾਅਦ ਉਨਾਂ ਦੇ ਪਿਤਾ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਉਨਾਂ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ, ਊਧਮ ਅਤੇ ਉਸਦੇ ਭਰਾ ਮੁਕਤਾ ਨੂੰ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਗਿਆ।
ਅਨਾਥ ਆਸ਼ਰਮ ਦੇ ਲੋਕਾਂ ਨੇ ਦੋਹਾਂ ਭਰਾਵਾਂ ਨੂੰ ਨਵੇਂ ਨਾਂ ਦਿੱਤੇ। ਸ਼ੇਰ ਸਿੰਘ ਊਧਮ ਸਿੰਘ ਅਤੇ ਮੁਕਤਾ ਸਿੰਘ ਸਾਧੂ ਸਿੰਘ ਬਣ ਗਿਆ। ਸਰਦਾਰ ਊਧਮ ਸਿੰਘ ਨੇ ਭਾਰਤੀ ਸਮਾਜ ਦੀ ਏਕਤਾ ਲਈ ਆਪਣਾ ਨਾਮ ਬਦਲ ਕੇ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ, ਜੋ ਕਿ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਦਾ ਪ੍ਰਤੀਕ ਹੈ। 1918 ਵਿੱਚ ਊਧਮ ਨੇ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਜਿਸ ਤੋਂ ਬਾਅਦ ਉਹ ਸਾਲ 1919 ਵਿੱਚ ਅਨਾਥ ਆਸ਼ਰਮ ਛੱਡ ਕੇ ਚਲੇ ਗਏ। ਊਧਮ ਸਿੰਘ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ।