ਪੰਜਾਬ ਦੇ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਇਸ ਮਹੀਨੇ 2 ਹੋਰ ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਕਾਰਨ 23 ਮਾਰਚ ਨੂੰ ਸੂਬੇ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਪਰ ਕਿਉਂਕਿ ਇਹ ਦਿਨ ਐਤਵਾਰ ਹੈ। ਇਸ ਲਈ ਇਹ ਪਹਿਲਾਂ ਹੀ ਇੱਕ ਜਨਤਕ ਛੁੱਟੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਯਾਨੀਕਿ 22 ਮਾਰਚ ਨੂੰ ਚੌਥਾ ਸ਼ਨੀਵਾਰ ਹੈ| ਇਸ ਦਿਨ ਵੀ ਕਈ ਸਕੂਲਾਂ ਕਾਲਜਾਂ ਅਤੇ ਬੈਂਕਾਂ 'ਚ ਛੁੱਟੀ ਹੁੰਦੀ ਹੈ|
ਲਗਾਤਾਰ 2 ਦਿਨ ਛੁੱਟੀ
ਇਸ ਦੇ ਨਾਲ ਹੀ ਈਦ-ਉਲ-ਫਿਤਰ ਦੇ ਤਿਉਹਾਰ ਕਾਰਨ 31 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਈਦ-ਉਲ-ਫਿਤਰ ਸੋਮਵਾਰ ਨੂੰ ਹੈ ਅਤੇ ਛੁੱਟੀ 30 ਮਾਰਚ ਐਤਵਾਰ ਨੂੰ ਹੈ। ਇਸ ਕਾਰਨ ਸੂਬੇ ਵਿੱਚ ਲਗਾਤਾਰ ਦੋ ਦਿਨ ਸਰਕਾਰੀ ਛੁੱਟੀ ਰਹੇਗੀ।