ਜਲੰਧਰ 'ਚ ਅੱਜ ਲੱਗੇਗਾ ਲੰਬਾ POWER CUT, ਇੰਨੇ ਘੰਟੇ ਬਿਜਲੀ ਰਹੇਗੀ ਬੰਦ
ਜਲੰਧਰ ਵਿਚ ਅੱਜ ਕੁੱਝ ਇਲਾਕਿਆਂ ਵਿਚ ਪਾਵਰ ਕੱਟ ਰਹੇਗਾ। ਇਸ ਕਾਰਣ 66 ਕੇ ਵੀ ਰੇਡੀਅਲ ਤੋਂ ਚਲਦੇ 11 ਕੇਵੀ ਲਾਡੋਵਾਲੀ ਰੋਡ ਫੀਡਰ ਅਤੇ 11 ਕੇਵੀ ਚਿਲਡਰਨ ਪਾਰਕ ਫੀਡਰ ਲਾਈਨ ਦੀ ਜ਼ਰੂਰੀ ਮੁਰੰਮਤ ਦੇ ਕਾਰਨ, 15 ਮਾਰਚ, ਸ਼ਨੀਵਾਰ ਨੂੰ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।
ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ, ਮੁਹੱਲਾ ਗੋਬਿੰਦਗੜ੍ਹ, ਮੁਹੱਲਾ ਅਰਜੁਨ ਨਗਰ, ਪੁਰਾਣਾ ਜਵਾਹਰ ਨਗਰ, ਲਾਡੋਵਾਲੀ ਰੋਡ, ਮਾਸਟਰ ਤਾਰਾ ਸਿੰਘ ਨਗਰ, ਬੀ.ਐੱਡ. ਕਾਲਜ ਲਾਡੋਵਾਲੀ ਰੋਡ, ਅਲਾਸਕਾ ਚੌਕ, ਸੈਸ਼ਨ ਕੋਰਟ, ਰੇਲਵੇ ਚਾਰਜਮੈਨ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ.ਐਸ.ਐਨ.ਐਲ. ਐਕਸਚੇਂਜ ਮਾਸਟਰ ਤਾਰਾ ਸਿੰਘ ਨਗਰ, ਡਿਵੀਜ਼ਨਲ ਕਮਿਸ਼ਨਰ ਦਫ਼ਤਰ ਅਤੇ ਹੋਰ ਖੇਤਰ ਪ੍ਰਭਾਵਤ ਹੋਣਗੇ।
ਇਸੇ ਤਰ੍ਹਾਂ ਉਪਰੋਕਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਉਪਰੋਕਤ ਜਾਣਕਾਰੀ ਸਹਾਇਕ ਇੰਜੀਨੀਅਰ ਤਕਨੀਕੀ ਯੂਨਿਟ-1, ਸਿਵਲ ਲਾਈਨਜ਼, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੁਆਰਾ ਦਿੱਤੀ ਗਈ।
''