ਲੁਧਿਆਣਾ ’ਚ ਡੇਢ ਸਾਲਾ ਬੱਚੀ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ, ਜਦੋਂ ਉਹ ਖੇਡਦੇ-ਖੇਡਦੇ ਅਚਾਨਕ ਚੁੱਲ੍ਹੇ ਉਤੇ ਬਣ ਰਹੀ ਦਾਲ ਕੋਲ ਚਲੀ ਗਈ ਤੇ ਉਸ ਦੇ ਸਿਰ ਉਤੇ ਗਰਮ ਦਾਲ ਦਾ ਪਤੀਲਾ ਡੁੱਲ੍ਹ ਗਿਆ।
ਖੇਡਦੇ ਸਮੇਂ ਵਾਪਰਿਆ ਹਾਦਸਾ
ਦੱਸ ਦੇਈਏ ਕਿ ਸਿਰ ’ਤੇ ਗਰਮ ਦਾਲ ਡਿੱਗਣ ਕਾਰਣ ਬੱਚੀ ਗੰਭੀਰ ਜ਼ਖਮੀ ਹੋ ਗਈ। ਇਹ ਹਾਦਸਾ ਬੱਚੀ ਦੇ ਖੇਡਦੇ ਸਮੇਂ ਵਾਪਰਿਆ ਜਦੋਂ ਅਚਾਨਕ ਚੁੱਲ੍ਹੇ ’ਤੇ ਰੱਖੀ ਦਾਲ ਦਾ ਪਤੀਲਾ ਪਲਟ ਗਿਆ। ਉਸ ਦੇ ਸਿਰ ’ਤੇ ਛਾਲੇ ਪੈ ਗਏ। ਲੜਕੀ ਨੂੰ ਸੜੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਬੱਚੀ ਦੀ ਹਾਲਤ ਖਤਰੇ ਤੋਂ ਬਾਹਰ
ਮੁਹੱਲਾ ਗੋਬਿੰਦਗੜ੍ਹ ਦੇ ਰਹਿਣ ਵਾਲੇ ਪਿੰਟੂ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਵਿਚ ਦਾਲ ਬਣਾ ਰਹੀ ਸੀ ਕਿ ਇਸ ਦੌਰਾਨ ਉਸ ਦੀ ਧੀ ਵੀ ਉਥੇ ਨੇੜੇ ਹੀ ਖੇਡ ਰਹੀ ਸੀ। ਅਚਾਨਕ ਬੱਚੀ ਦੇ ਸਿਰ ’ਤੇ ਪਤੀਲੇ ’ਚੋਂ ਗਰਮ ਦਾਲ ਡਿੱਗ ਪਈ।
ਇਸ ਤੋਂ ਬਾਅਦ ਪਰਿਵਾਰ ਨੇ ਤੁੰਰਤ ਬੱਚੀ ਨੂੰ ਹਸਪਤਾਲ ਲਿਆਂਦਾ, ਬੱਚੀ ਦਾ ਸਿਰ ਬੁਰੀ ਤਰ੍ਹਾਂ ਸੜ ਗਿਆ ਤੇ ਸਿਰ ਵਿਚ ਕਈ ਛਾਲੇਪੈ ਗਏ। ਡਾਕਟਰ ਬੱਚੀ ਦਾ ਇਲਾਜ ਕਰ ਰਹੇ ਹਨ। ਫਿਲਹਾਲ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।