ਜਲੰਧਰ ਵਿੱਚ ਪੁਲਸ ਨੇ ਬੁਲੇਟ 'ਤੇ ਪਟਾਕੇ ਮਾਰਨ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਨਹਿਰੂ ਗਾਰਡਨ ਸਕੂਲ ਦੇ ਬਾਹਰ ਵਿਸ਼ੇਸ਼ ਨਾਕਾਬੰਦੀ ਦੌਰਾਨ ਪੁਲਸ ਵੱਲੋਂ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਜਦੋਂ ਪੁਲਸ ਨੇ ਬਿਨਾਂ ਦਸਤਾਵੇਜ਼ਾਂ ਦੇ ਇੱਕ ਬੁਲੇਟ ਨੂੰ ਇੰਪਾਊਂਡ ਕੀਤਾ ਤਾਂ ਉੱਥੇ ਭਾਰੀ ਹੰਗਾਮਾ ਹੋ ਗਿਆ।
ਮਹਿਲਾ ਪੁਲਸ ਕਰਮਚਾਰੀ ਰਾਜਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਨਹਿਰੂ ਗਾਰਡਨ ਸਕੂਲ ਦੇ ਬਾਹਰ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਸੀ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਜਦੋਂ ਬੁਲੇਟ ਸਵਾਰ ਇੱਕ ਨੌਜਵਾਨ ਨੂੰ ਰੋਕਿਆ ਗਿਆ ਅਤੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕਰਨੀ ਚਾਹੀ ਤਾਂ ਉਸ ਕੋਲੋਂ ਕੋਈ ਦਸਤਾਵੇਜ਼ ਨਹੀਂ ਸਨ। ਜਦੋਂ ਬੁਲੇਟ ਇੰਪਾਊਂਡ ਕੀਤਾ ਗਿਆ ਤਾਂ ਉਕਤ ਨੌਜਵਾਨ ਦੇ ਨਾਲ ਸਵਾਰ ਉਸ ਦੀ ਮਾਤਾ ਨੇ ਖੂਬ ਹੰਗਾਮਾ ਕੀਤਾ।