ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਦਸੱਦੀਏ ਕਿ ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਡੇਂਗੂ ਦਾ ਸ਼ਿਕਾਰ ਹੋ ਗਏ ਹਨ। ਜਿਸ ਕਾਰਨ ਹੁਣ ਉਨ੍ਹਾਂ ਦੇ ਆਸਟ੍ਰੇਲੀਆ ਖਿਲਾਫ ਮੈਚ ਖੇਡਣ 'ਤੇ ਸਸਪੈਂਸ ਬਣਿਆ ਹੋਇਆ ਹੈ। ਕਿਉਂਕਿ ਸ਼ੁਭਮਨ ਗਿੱਲ ਨੂੰ ਡੇਂਗੂ ਹੈ। ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਅਤੇ ਉਹ ਵਿਸ਼ਵ ਕੱਪ ਵਿੱਚ ਭਾਰਤ ਦੇ ਪਹਿਲੇ ਮੈਚ ਮਿਸ ਕਰ ਸਕਦੇ ਹਨ।
ਪ੍ਰੈਕਟਿਸ ਕਰਨ ਨਹੀਂ ਆਏ ਸ਼ੁਭਮਨ ਗਿੱਲ
ਮੀਡੀਆ ਰਿਪੋਰਟਾਂ ਮੁਤਾਬਕ ਡੇਂਗੂ ਕਾਰਨ ਸ਼ੁਭਮਨ ਗਿੱਲ ਨੇ ਵੀਰਵਾਰ ਨੂੰ ਟੀਮ ਨਾਲ ਅਭਿਆਸ ਸੈਸ਼ਨ 'ਚ ਵੀ ਹਿੱਸਾ ਨਹੀਂ ਲਿਆ। ਅੱਜ ਸ਼ੁਭਮਨ ਦਾ ਇੱਕ ਹੋਰ ਟੈਸਟ ਹੋਵੇਗਾ। ਜਿਸ ਤੋਂ ਬਾਅਦ ਹੀ ਟੀਮ ਪ੍ਰਬੰਧਨ ਤੈਅ ਕਰੇਗਾ ਕਿ ਉਹ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਅਤੇ ਮਹੱਤਵਪੂਰਨ ਮੈਚ 'ਚ ਖੇਡਣਗੇ ਜਾਂ ਨਹੀਂ।
ਸ਼ੁਭਮਨ ਇਸ ਸਾਲ ਸ਼ਾਨਦਾਰ ਫਾਰਮ 'ਚ ਹਨ
ਸ਼ੁਭਮਨ ਗਿੱਲ ਇਸ ਸਾਲ ਸ਼ਾਨਦਾਰ ਫਾਰਮ 'ਚ ਹਨ। ਗਿੱਲ 2023 ਵਿੱਚ ਵਨਡੇ ਵਿੱਚ ਭਾਰਤ ਦੇ ਸਭ ਤੋਂ ਵੱਧ ਸਕੋਰਰ ਹਨ। ਸਲਾਮੀ ਬੱਲੇਬਾਜ਼ ਨੇ 2023 ਵਿੱਚ 20 ਵਨਡੇ ਮੈਚਾਂ ਵਿੱਚ 72.35 ਦੀ ਔਸਤ ਅਤੇ 105.03 ਦੀ ਸਟ੍ਰਾਈਕ ਰੇਟ ਨਾਲ 1,230 ਦੌੜਾਂ ਬਣਾਈਆਂ ਹਨ। ਉਸ ਦੇ 6 ਵਨਡੇ ਸੈਂਕੜਿਆਂ 'ਚੋਂ 5 ਇਸ ਸਾਲ ਆਏ ਹਨ।
ਈਸ਼ਾਨ ਰੋਹਿਤ ਦੇ ਨਾਲ ਓਪਨ ਕਰ ਸਕਦੇ ਹਨ
ਜੇਕਰ ਸ਼ੁਭਮਨ ਆਸਟ੍ਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਫਿੱਟ ਨਹੀਂ ਹੁੰਦੇ ਹਨ ਤਾਂ ਟੀਮ 'ਚ ਉਨ੍ਹਾਂ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਈਸ਼ਾਨ ਕਿਸ਼ਨ ਆਸਟ੍ਰੇਲੀਆ ਖਿਲਾਫ ਪਹਿਲੇ ਮੈਚ 'ਚ ਕਪਤਾਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਦੇ ਨਜ਼ਰ ਆ ਸਕਦੇ ਹਨ।