ਖ਼ਬਰਿਸਤਾਨ ਨੈੱਟਵਰਕ : ਅੱਜ ਪੰਜਾਬ ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਮੈਚ ਮੋਹਾਲੀ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਸੀਜ਼ਨ ਵਿਚ ਦੋਵੇਂ ਟੀਮਾਂ ਇਸ ਵਾਰ ਪਹਿਲੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਦੋਵੇਂ ਟੀਮਾਂ ਪਹਿਲਾਂ ਹੀ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ ਅਤੇ ਅਭਿਆਸ ਕਰ ਰਹੀਆਂ ਹਨ। ਦਰਸ਼ਕ ਸ਼ਾਮ 4.30 ਵਜੇ ਮੁੱਲਾਂਪੁਰ ਸਟੇਡੀਅਮ ਐਂਟਰ ਕਰ ਸਕਣਗੇ।
ਗਾਇਕਾ Jasmine Sandlas ਕਰੇਗੀ ਪਰਫਾਰਮ

ਸ਼ਾਮ 6:30 ਵਜੇ ਗਾਇਕਾ Jasmine Sandlas ਲਾਈਵ ਪਰਫਾਰਮੈਂਸ ਦੇਵੇਗੀ ਤੇ ਦਰਸ਼ਕਾਂ ਦਾ ਗਾਣਿਆਂ ਨਾਲ ਮਨੋਰੰਜਨ ਕੀਤਾ ਜਾਵੇਗਾ। ਮੈਚ 7 ਵਜੇ ਟਾਸ ਨਾਲ ਸ਼ੁਰੂ ਹੋਵੇਗਾ। ਸੁਰੱਖਿਆ ਲਈ 2000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਆਲੇ-ਦੁਆਲੇ ਦੇ ਪੂਰੇ ਇਲਾਕੇ ਵਿੱਚ ਡਰੋਨ 'ਤੇ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਟੇਡੀਅਮ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਨੋ ਡਰੋਨ ਅਤੇ ਨੋ ਫਲਾਈਂਗ ਜ਼ੋਨ ਐਲਾਨਿਆ ਹੈ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਉੱਡਦੀ ਵਸਤੂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਆਉਣ ਵਾਲੇ ਸਾਰੇ ਮੈਚਾਂ ਵਾਲੇ ਦਿਨਾਂ ਯਾਨੀ 5, 8, 15 ਅਤੇ 20 ਅਪ੍ਰੈਲ ਨੂੰ ਲਾਗੂ ਹੋਵੇਗਾ।