ਖ਼ਬਰਿਸਤਾਨ ਨੈੱਟਵਰਕ: ਨਵਾਂ UPI ਨਿਯਮ: ਜੇਕਰ ਤੁਸੀਂ Paytm, GPay, PhonePe ਦੀ ਵਰਤੋਂ ਕਰਦੇ ਹੋ ਤਾਂ ਇੱਥੇ ਦਿੱਤੀ ਗਈ ਖ਼ਬਰ ਤੁਹਾਡੇ ਲਈ ਲਾਭਦਾਇਕ ਹੈ। ਤੁਹਾਨੂੰ ਦੱਸ ਦੇਈਏ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ UPI ਲੈਣ-ਦੇਣ ਨਾਲ ਸਬੰਧਤ ਕੁਝ ਮਹੱਤਵਪੂਰਨ ਬਦਲਾਵਾਂ ਦਾ ਐਲਾਨ ਕੀਤਾ ਹੈ। ਇਹ ਬਦਲਾਅ ਕੱਲ੍ਹ ਯਾਨੀ 15 ਸਤੰਬਰ 2025, ਸੋਮਵਾਰ ਤੋਂ ਲਾਗੂ ਹੋਣਗੇ। ਆਓ ਜਾਣਦੇ ਹਾਂ ਕੱਲ੍ਹ ਤੋਂ ਕਿਹੜੇ ਬਦਲਾਅ ਹੋਣ ਜਾ ਰਹੇ ਹਨ।
ਭਲਕੇ ਤੋਂ ਲਾਗੂ ਹੋਵੇਗੀ ਨਵੀਂ ਲਿਮਿਟ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਐਲਾਨ ਕੀਤਾ ਹੈ ਕਿ 15 ਸਤੰਬਰ ਤੋਂ ਪਰਸਨ-ਟੂ-ਮਰਚੈਂਟ (P2M) ਭੁਗਤਾਨ ਦੀ ਲਿਮਿਟ ਵਧਾ ਦਿੱਤੀ ਜਾਵੇਗੀ। ਹੁਣ ਤੁਸੀਂ UPI ਰਾਹੀਂ ਇੰਸ਼ੋਰੈਂਸ ਪ੍ਰੀਮੀਅਮ, ਲੋਨ ਦੀ EMI, ਕ੍ਰੈਡਿਟ ਕਾਰਡ ਬਿੱਲ ਜਾਂ ਕੈਪਿਟਲ ਮਾਰਕੀਟ 'ਚ ਨਿਵੇਸ਼ ਵਰਗੇ ਭੁਗਤਾਨ 24 ਘੰਟਿਆਂ 'ਚ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਕਰ ਸਕੋਗੇ। 12 ਹੋਰ ਕੈਟੇਗਰੀ ਲਈ ਰੋਜ਼ਾਨਾ ਟਰਾਂਜ਼ੈਕਸ਼ਨ ਲਿਮਿਟ ਵਧਾਈ ਜਾ ਰਹੀ ਹੈ।
ਪਰਸਨ-ਟੂ-ਮਰਚੈਂਟ (P2M) ਟਰਾਂਜ਼ੈਕਸ਼ਨ ਲਈ ਇਕ ਟਰਾਂਜ਼ੈਕਸ਼ਨ ਦੀ ਲਿਮਿਟ 5 ਲੱਖ ਰੁਪਏ ਹੋਵੇਗੀ। ਕ੍ਰੈਡਿਟ ਕਾਰਡ ਬਿੱਲ ਦੇ ਭੁਗਤਾਨ ਲਈ ਇਕ ਵਾਰ 'ਚ 5 ਲੱਖ ਤੱਕ ਦੀ ਇਜਾਜ਼ਤ ਹੋਵੇਗੀ। ਜਦਕਿ ਰੋਜ਼ਾਨਾ ਦੀ ਲਿਮਿਟ 6 ਲੱਖ ਰੁਪਏ ਤੱਕ ਪੇਮੈਂਟ ਦੀ ਹੋਵੇਗੀ। ਲੋਨ EMI ਲਈ ਪ੍ਰਤੀ ਟ੍ਰਾਂਜ਼ੈਕਸ਼ਨ 5 ਲੱਖ ਰੁਪਏ ਤੱਕ ਅਤੇ ਰੋਜ਼ਾਨਾ ਵੱਧ ਤੋਂ ਵੱਧ 10 ਲੱਖ ਰੁਪਏ ਦਾ ਭੁਗਤਾਨ ਹੋ ਸਕੇਗਾ।]
ਕੈਪਿਟਲ ਮਾਰਕੀਟ, ਸਰਕਾਰੀ e-Marketplace ਅਤੇ ਟੈਕਸ ਭੁਗਤਾਨ ਵਿੱਚ 5 ਲੱਖ ਰੁਪਏ ਤੱਕ ਦੇ ਟਰਾਂਜ਼ੈਕਸ਼ਨ ਆਸਾਨ ਹੋ ਜਾਣਗੇ। ਟਰੈਵਲ ਬੁਕਿੰਗ 'ਚ ਪ੍ਰਤੀ ਟ੍ਰਾਂਜ਼ੈਕਸ਼ਨ 5 ਲੱਖ ਅਤੇ ਰੋਜ਼ਾਨਾ 10 ਲੱਖ ਤੱਕ ਦੀ ਲਿਮਿਟ ਹੋਵੇਗੀ।
ਕੀ ਰਹੇਗੀ ਪੁਰਾਣੀ ਹੱਦ?
ਪਰਸਨ-ਟੂ-ਪੁਰਸਨ (P2P) ਟਰਾਂਜ਼ੈਕਸ਼ਨ ਜਿਵੇਂ ਕਿ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਦੀ ਲਿਮਿਟ ਬਦਲੀ ਨਹੀਂ ਹੈ। ਇਹ ਹਾਲੇ ਵੀ 1 ਲੱਖ ਰੁਪਏ ਪ੍ਰਤੀ ਦਿਨ ਹੀ ਰਹੇਗੀ।
ਇਸ ਫੈਸਲੇ ਨਾਲ PhonePe, Google Pay ਅਤੇ Paytm ਵਰਗੀਆਂ ਐਪਸ ਰਾਹੀਂ ਵੱਡੇ ਭੁਗਤਾਨ ਹੋਰ ਵੀ ਆਸਾਨ ਹੋ ਜਾਣਗੇ। ਇੰਸ਼ੋਰੈਂਸ ਤੋਂ ਲੈ ਕੇ ਜਿਊਲਰੀ ਖਰੀਦਣ ਅਤੇ ਟਰਮ ਡਿਪਾਜ਼ਿਟ ਕਰਨ ਤੱਕ ਸਾਰੇ ਵੱਡੇ ਟਰਾਂਜ਼ੈਕਸ਼ਨ UPI ਰਾਹੀਂ ਬਿਨਾਂ ਕਿਸੇ ਰੁਕਾਵਟ ਦੇ ਹੋ ਸਕਣਗੇ। ਇਸ ਨਾਲ ਕੈਸ਼ਲੈੱਸ ਅਰਥਵਿਵਸਥਾ ਨੂੰ ਵੱਡਾ ਬਲ ਮਿਲੇਗਾ।