• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਹੁਸ਼ਿਆਰਪੁਰ 'ਚ ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਕਤਲ, ਸਰਪੰਚ ਨੂੰ ਫੋਨ ਲਾ ਕੇ ਰਚਿਆ ਡਰਾਮਾ

3/13/2024 1:08:45 PM Gurpreet Singh     hoshiarpur news, today news garhdiwala, younger brother killed elder brother, punjab news    ਹੁਸ਼ਿਆਰਪੁਰ 'ਚ ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਕਤਲ, ਸਰਪੰਚ ਨੂੰ ਫੋਨ ਲਾ ਕੇ ਰਚਿਆ ਡਰਾਮਾ  

ਹੁਸ਼ਿਆਰਪੁਰ ਵਿਚ ਇਕ ਭਰਾ ਨੇ ਭਰਾ ਦਾ ਹੀ ਕਤਲ ਕਰ ਦਿੱਤਾ। ਮਾਮਲਾ ਗੜ੍ਹਦੀਵਾਲਾ ਦੇ ਪਿੰਡ ਰਮਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਛੋਟੇ ਭਰਾ ਨੇ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਕਤਲ ਕਰ ਕੇ ਰਚਿਆ ਡਰਾਮਾ

ਛੋਟੇ ਭਰਾ ਨੇ ਵੱਡੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਤੋਂ ਬਾਅਦ ਮੁਲਜ਼ਮ ਮਨਪ੍ਰੀਤ ਸਿੰਘ ਨੇ ਡਰਾਮਾ ਰਚਦੇ ਹੋਏ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੂੰ ਫੋਨ ਲਾ ਲਿਆ ਤੇ ਕਿਹਾ ਕਿ ਸਾਡੇ ਘਰ ਬੰਦੇ ਪੈ ਗਏ ਹਨ। ਸਰਪੰਚ ਨੇ ਇਸ ਦੀ ਸੂਚਨਾ ਗੜ੍ਹਦੀਵਾਲਾ ਪੁਲਸ  ਦੇ ਦਿੱਤੀ। ਮ੍ਰਿਤਕ ਦੀ ਪਹਿਚਾਣ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਵਜੋਂ ਹੋਈ ਹੈ। 

ਮਾਂ-ਪਿਓ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ

ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਸ ਸਰਪੰਚ ਨਾਲ ਮੌਕੇ ਪੁੱਜੀ ਤਾਂ ਘਰ ਦੀਆਂ ਲਾਈਟਾਂ ਬੰਦ ਸਨ ਤੇ ਘਰ ਦਾ ਬਾਹਰਲਾ ਗੇਟ ਵੀ ਬੰਦ ਸੀ। ਪੁਲਸ ਨੇ ਜਦੋਂ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਮਨਜੋਤ ਸਿੰਘ ਖੂਨ ਨਾਲ ਲੱਥਪੱਥ ਪਿਆ ਸੀ। ਦੱਸ ਦੇਈਏ ਕਿ ਉਕਤ ਮ੍ਰਿਤਕ ਨੌਜਵਾਨ ਦੇ ਮਾਂ-ਪਿਓ ਦੀ ਕਾਫੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਪੁਲਸ ਕਰ ਰਹੀ ਜਾਂਚ

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਦਾਦੀ ਨਰੰਜਣ ਕੌਰ ਪਤਨੀ ਸਵ. ਨੰਬਰਦਾਰ ਹਰਭਜਨ ਸਿੰਘ ਨਾਲ ਰਹਿ ਰਹੇ ਸਨ। ਕਤਲ ਦੀ ਵਾਰਦਾਤ ਤੋਂ ਬਾਅਦ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ,ਐਸ.ਐਚ.ਓ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਫਿਲਹਾਲ ਕਤਲ ਦੇ ਪਿੱਛੇ ਕੀ ਕਾਰਣ ਹਨ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।

'hoshiarpur news','today news garhdiwala','younger brother killed elder brother','punjab news'

Please Comment Here

Similar Post You May Like

Recent Post

  • ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦਾ ਸੰਮਨ, ਆਸ਼ੂ ਨੇ ਪੇਸ਼ ਹੋਣ ਤੋਂ ਕੀਤਾ ਮਨ੍ਹਾ...

  • ਪੰਜਾਬ 'ਚ ਮੁੜ ਵੱਧਣ ਲੱਗੀ ਗਰਮੀ, ਆਉਣ ਵਾਲੇ ਦਿਨਾਂ 'ਚ ਮੀਂਹ ਦਾ ਕੋਈ ਅਲਰਟ ਨਹੀਂ ...

  • ਮਸ਼ਹੂਰ ਬਾਡੀ ਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਘੁੰਮਣ ਨੇ ਚੋਣਾਂ ਲੜਨ ਦਾ ਕੀਤਾ ਐਲਾਨ , ਕਿਹਾ - 'ਪੰਜਾਬ ਦੇ ਨੌਜਵਾ...

  • ਲੁਧਿਆਣਾ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਇੰਨੇ ਘੰਟਿਆਂ ਦਾ POWER CUT...

  • ਜਲੰਧਰ 'ਚ 4 ਦਿਨ ਮਾਰਕਿਟ ਰਹੇਗੀ ਬੰਦ, ਐਸੋਸੀਏਸ਼ਨ ਪ੍ਰਧਾਨ ਨੇ ਕੀਤਾ ਐਲਾਨ ...

  • ਕਾਂਗਰਸ ਜੇਕਰ ਟਿਕਟ ਦਿੰਦੀ ਹੈ ਤਾਂ 2027 ਦੀਆਂ ਚੋਣਾਂ ਜ਼ਰੂਰ ਲੜਾਂਗੀ : ਨਵਜੋਤ ਕੌਰ ਸਿੱਧੂ...

  • ਵਿਆਹ ਦੇ ਬੰਧਨ 'ਚ ਬੱਝੀ ਸਾਂਸਦ ਮਹੂਆ ਮੋਇਤਰਾ, BJD ਨੇਤਾ ਨਾਲ ਲਏ ਸੱਤ ਫੇਰੇ ...

  • IPL ਚੇਅਰਮੈਨ ਧੂਮਲ ਜਲੰਧਰ ਪਹੁੰਚੇ, RCB ਵਿਕਟਰੀ ਪਰੇਡ 'ਤੇ ਕਿਹਾ-ਇਹ ਸਰਕਾਰ ਦੀ ਜਵਾਬਦੇਹੀ ਹੈ ...

  • ਬਿਲ ਗੇਟਸ ਦਾ ਅਹਿਮ ਐਲਾਨ , ਦੌਲਤ ਦਾ ਵੱਡਾ ਹਿੱਸਾ ਕਰਨਗੇ ਦਾਨ ...

  • ਸੋਹਣ ਸਿੰਘ ਠੰਡਲ ਭਾਜਪਾ ਛੱਡ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ WELCOME ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY