ਬਠਿੰਡਾ 'ਚ ਬਾਈਕ 'ਚ ਪੈਟਰੋਲ ਭਰਵਾਉਣ ਆਏ ਤਿੰਨ ਨੌਜਵਾਨਾਂ ਨੇ ਦਿਨ ਦਿਹਾੜੇ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਪੈਟਰੋਲ ਪਾ ਰਹੇ ਸੇਲਜ਼ਮੈਨ ਨੂੰ ਲੁਟੇਰਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਸੇਲਜ਼ਮੈਨ ਨੇ ਭੱਜ ਕੇ ਆਪਣੀ ਜਾਨ ਬਚਾਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੈਟਰੋਲ ਪਵਾ ਕੇ ਪਿਸਤੌਲ ਦਿਖਾ ਕੇ ਭੱਜੇ
ਜਾਣਕਾਰੀ ਦਿੰਦਿਆਂ ਪੰਪ ਦੇ ਮੈਨੇਜਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਹ ਪੈਟਰੋਲ ਪੰਪ ਕਸਬਾ ਭੁੱਚੋ ਮੰਡੀ ਤੋਂ ਤੁੰਗਵਾਲੀ ਰੋਡ 'ਤੇ ਪਿੰਡ ਦੇ ਕਿਨਾਰੇ 'ਤੇ ਹੈ। ਕਾਲੇ ਰੰਗ ਦੇ ਸਪਲੈਂਡਰ 'ਤੇ ਤਿੰਨ ਨੌਜਵਾਨ ਆਏ ਸਨ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ।
ਪੈਸੇ ਦੇਣ ਸਮੇਂ ਦਿਖਾਈ ਪਿਸਤੌਲ
ਲੁਟੇਰਿਆਂ ਨੇ ਬਾਈਕ 'ਚ ਪੈਟਰੋਲ ਪਵਾਉਣ ਤੋਂ ਬਾਅਦ ਜਦੋਂ ਪੈਸੇ ਦੇਣ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਪੈਟਰੋਲ ਪਾਉਣ ਵਾਲੇ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਸ ਨੇ ਭੱਜ ਕੇ ਆਪਣੀ ਜਾਨ ਭੱਜ ਕੇ ਬਚਾਈ।
ਪਹਿਲਾਂ ਵੀ 3 ਵਾਰ ਲੁੱਟ ਦੀ ਵਾਰਦਾਤ ਹੋ ਚੁੱਕੀ
ਹੋਰ ਵਾਹਨਾਂ ਨੂੰ ਪੈਟਰੋਲ ਭਰਨ ਲਈ ਆਉਂਦੇ ਦੇਖ ਲੁਟੇਰੇ ਉਥੋਂ ਭੱਜ ਗਏ। ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਤਿੰਨ ਵਾਰ ਲੁੱਟ ਦਾ ਸ਼ਿਕਾਰ ਹੋ ਚੁੱਕੇ ਹਨ। ਪੰਪ ਮਾਲਕ ਸਤੀਸ਼ ਕੁਮਾਰ ਨੇ ਦੱਸਿਆ ਕਿ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਭੁੱਚੋ ਚੌਕੀ ਦੇ ਇੰਚਾਰਜ ਅਜੈਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।