ਖੰਨਾ ਦੇ ਕਸਬਾ ਮਲੌਦ 'ਚ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਇਹ ਹਾਦਸਾ ਮਹਿਲਾ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਔਰਤ ਆਪਣੀ ਕਾਰ ਲੈ ਕੇ ਫਰਾਰ ਹੋ ਗਈ। ਇਸ ਹਾਦਸੇ 'ਚ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਰਾੜਾ ਸਾਹਿਬ ਤੋਂ ਮਲੌਦ ਜਾ ਰਹੀ ਸੀ ਬੱਸ
ਜਾਣਕਾਰੀ ਅਨੁਸਾਰ ਮਾਨ ਐਂਡ ਕੰਪਨੀ ਦੀ ਬੱਸ ਰਾੜਾ ਸਾਹਿਬ ਤੋਂ ਮਲੌਦ ਜਾ ਰਹੀ ਸੀ। ਕੂਹਲੀ ਪਿੰਡ ਨੂੰ ਜਾਂਦੀ ਸੜਕ ਨੇੜੇ ਇਕ ਇੰਡੀਕਾ ਕਾਰ ਨੂੰ ਇਕ ਔਰਤ ਚਲਾ ਰਹੀ ਸੀ ਤੇ ਲਾਪਰਵਾਹੀ ਨਾਲ ਸਿੱਧੀ ਬੱਸ ਨੂੰ ਟੱਕਰ ਮਾਰ ਦਿੱਤੀ । ਕਾਰ ਨੂੰ ਬਚਾਉਂਦੇ ਹੋਏ ਬੱਸ ਰਜਵਾਹਾ ਟਰੈਕ 'ਤੇ ਚੜ੍ਹ ਗਈ ਅਤੇ ਪਲਟ ਗਈ।
ਲੋਕਾਂ ਨੇ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਬੱਸ ਵਿੱਚ ਸਫ਼ਰ ਕਰ ਰਹੀ ਇੱਕ ਔਰਤ ਨੇ ਕਿਹਾ ਕਿ ਇਹ ਸਾਰਾ ਕਸੂਰ ਕਾਰ ਚਲਾ ਰਹੀ ਔਰਤ ਦਾ ਹੈ। ਖੁਸ਼ਕਿਸਮਤੀ ਰਹੀ ਕਿ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਬਚਾਅ ਕਰਨ ਦੀ ਕੋਸ਼ਿਸ਼ 'ਚ ਬੱਸ ਪਲਟੀ
ਬੱਸ ਡਰਾਈਵਰ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਜੇਕਰ ਬੱਸ ਸਿੱਧੀ ਰਹਿੰਦੀ ਤਾਂ ਕਾਰ ਦੇ ਉੱਪਰ ਚੜ੍ਹ ਸਕਦੀ ਸੀ। ਜਿਸ ਕਾਰਨ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਸਿਵਲ ਹਸਪਤਾਲ ਮਲੌਦ ਦੀ ਡਾ: ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ 6 ਔਰਤਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ | ਉਨ੍ਹਾਂ ਦੀ ਹਾਲਤ ਠੀਕ ਹੈ। ਦੋ ਦੇ ਸਿਰ 'ਤੇ ਸੱਟ ਲੱਗੀ ਹੈ। ਇਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।