ਖ਼ਬਰਿਸਤਾਨ ਨੈੱਟਵਰਕ: ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੀ ਅਗਵਾਈ ਹੇਠ ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਜਾਦੀ ਦਿਵਸ ਪੂਰੇ ਉਤਸਾਹ ਨਾਲ ਮਨਾਇਆ ਗਿਆ। ਵਿਦਿਆਰਥਣਾਂ ਤਿਰੰਗੇ ਵਾਲੇ ਤਿੰਨ ਰੰਗਾਂ ਦੇ ਕੱਪੜੇ ਪਹਿਨ ਕੇ ਪਹੁੰਚੀਆਂ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਸਾਰਿਆਂ ਨੂੰ ਆਜਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦਿਨ ਉਨ੍ਹਾਂ ਵੀਰਾਂ ਦੇ ਬਲਿਦਾਨ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦਿਲਾਈ।

ਇਸ ਮੌਕੇ ਸੀਨੀਅਰ ਫੈਕਲਟੀ ਅਤੇ ਡੀਨ ਯੂਥ ਵੈਲਫੇਅਰ ਡਾ. ਨਵਰੂਪ ਕੌਰ ਨੇ ਵਿਦਿਆਰਥਣਾਂ ਵੱਲੋਂ ਪੇਸ਼ ਨੁੱਕੜ ਨਾਟਕ, ਗੀਤ ਸੰਗੀਤ ਅਤੇ ਡਾਂਸ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਨਾਲ ਸਾਰਾ ਵਾਤਾਵਰਣ ਦੇਸ਼ ਪ੍ਰੇਮ ਨਾਲ ਓਤਪੋਤ ਹੋ ਗਿਆ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਰੋਹ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਆਜਾਦੀ ਸਿਰਫ ਇਕ ਅਧਿਕਾਰ ਹੀ ਨਹੀਂ ਬਲਕਿ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾਉਣ ਲਈ ਸਾਡਾ ਕਰਤੱਵ ਵੀ ਹੈ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਇਸ ਮੌਕੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਇਸ ਮੌਕੇ ਸਕੂਲ ਸੈਕਸ਼ਨ ਦੇ ਕੋ-ਕੋਆਰਡੀਨੇਟਰ ਸ਼੍ਰੀਮਤੀ ਅਰਵਿੰਦਰ ਕੌਰ ਸਹਿਤ ਸਾਰੇ ਅਧਿਆਪਕ ਮੌਜੂਦ ਰਹੇ। ਮੰਚ ਸੰਚਾਲਨ ਸੁ ਸੁਕ੍ਰਿਤੀ ਨੇ ਕੀਤਾ।