ਆਸਟ੍ਰੇਲੀਆ 'ਚ 36 ਸਾਲਾ ਭਾਰਤੀ ਔਰਤ ਦਾ ਕਤਲ ਕਰ ਦਿੱਤਾ ਗਿਆ। ਔਰਤ ਦੀ ਪਛਾਣ ਹੈਦਰਾਬਾਦ ਦੀ ਰਹਿਣ ਵਾਲੀ ਚੈਤਨਿਆ ਮਧਾਗਨੀ ਵਜੋਂ ਹੋਈ ਹੈ। ਸ਼ਨੀਵਾਰ ਨੂੰ ਔਰਤ ਦੀ ਲਾਸ਼ ਸੜਕ ਕਿਨਾਰੇ ਕੂੜੇ ਦੇ ਢੇਰ 'ਚੋਂ ਮਿਲੀ। ਔਰਤ ਆਪਣੇ ਪਤੀ ਤੇ ਬੱਚੇ ਨਾਲ ਰਹਿ ਰਹੀ ਸੀ। ਆਸਟ੍ਰੇਲੀਅਨ ਮੀਡੀਆ ਮੁਤਾਬਕ ਔਰਤ ਦਾ ਕਤਲ ਉਸ ਦੇ ਪਤੀ ਨੇ ਹੀ ਕੀਤਾ ਹੈ, ਜੋ ਬਾਅਦ ਵਿਤ ਆਪਣੇ ਬੇਟੇ ਨੂੰ ਲੈ ਕੇ ਉਥੋਂ ਚਲਾ ਗਿਆ।
7 ਤੋਂ 8 ਮਾਰਚ ਦਰਮਿਆਨ ਕਤਲ ਦਾ ਸ਼ੱਕ
ਮੀਡੀਆ ਰਿਪੋਰਟਾਂ ਮੁਤਾਬਕ ਚੈਤਨਿਆ ਦੀ ਹੱਤਿਆ 5 ਤੋਂ 7 ਮਾਰਚ ਦਰਮਿਆਨ ਹੋਣ ਦਾ ਸ਼ੱਕ ਹੈ। ਇਸ ਦੌਰਾਨ ਉਸ ਦਾ ਪਤੀ ਭਾਰਤ ਚਲਾ ਗਿਆ।ਕਰੀਬੀ ਰਿਸ਼ਤੇਦਾਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਿਸ ਸਮੇਂ ਅਸ਼ੋਕ ਭਾਰਤ ਲਈ ਰਵਾਨਾ ਹੋਇਆ, ਇਸੇ ਦੌਰਾਨ ਚੈਤਨਿਆ ਵੀ ਲਾਪਤਾ ਹੋ ਗਈ।
ਔਰਤ ਦੇ ਮਾਪਿਆਂ ਨੇ ਵੀ ਪੁਸ਼ਟੀ ਕੀਤੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੀ ਲੜਕੀ ਦਾ ਕਤਲ ਕੀਤਾ ਹੈ। ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਉਹ ਬੱਚੇ ਨੂੰ ਲੈ ਕੇ ਭਾਰਤ ਪਰਤ ਆਇਆ ਹੈ। ਅਸੀਂ ਚਾਹੁੰਦੇ ਹਾਂ ਕਿ ਬੇਟੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।