ਖਬਰਿਸਤਾਨ ਨੈੱਟਵਰਕ- Sidhu Moose Wala ਦੇ FANS ਲਈ ਇਕ ਵੱਡੀ ਖੁਸ਼ਖਬਰੀ ਹੈ, ਸਿੱਧੂ ਚਾਹੇ ਇਸ ਦੁਨੀਆ ਉਤੇ ਨਹੀਂ ਰਿਹਾ ਪਰ ਫਿਰ ਵੀ ਮੂਸੇਵਾਲਾ ਦੇ ਗੀਤਾਂ ਦਾ ਜਾਦੂ ਫੈਨਾਂ ਦੇ ਸਿਰ ਚੜ੍ਹ ਬੋਲਦਾ ਹੈ।
Sidhu Moose Wala ਹੋਲੋਗ੍ਰਾਮ ਦੇ ਰੂਪ 'ਚ ਵਰਲਡ ਟੂਰ ਕਰਨ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਦੇ ਤਸਵੀਰੀ ਰੂਪ, ਆਵਾਜ਼ ਅਤੇ ਪਰਫਾਰਮੈਂਸ ਨੂੰ 3D ਹੋਲੋਗ੍ਰਾਮ ਟੈਕਨੋਲੋਜੀ ਰਾਹੀਂ ਲਾਈਵ ਸਟੇਜ 'ਤੇ ਦਰਸਾਇਆ ਜਾਵੇਗਾ। ਇਸ ਬਾਰੇ ਸਿੱਧੂ ਦੀ ਟੀਮ ਨੇ ਸੋਸ਼ਲ ਮੀਡੀਆ ਉਤੇ ਜਾਣਕਾਰੀ ਦਿੱਤੀ ਹੈ। Hologram Tour ਸਾਲ 2026 ਵਿਚ ਹੋਵੇਗਾ, ਇਸ ਵਰਲਡ ਟੂਰ ਦਾ ਨਾਂ Signed to god ਰੱਖਿਆ ਗਿਆ ਹੈ।
ਇਹ ਟੂਰ ਅਮਰੀਕਾ, ਕੈਨੇਡਾ, ਯੂਰਪ ਅਤੇ ਹੋਰ ਕਈ ਦੇਸ਼ਾਂ ਵਿੱਚ ਹੋਵੇਗਾ। ਪਰਿਵਾਰ ਅਤੇ ਪ੍ਰੋਡਕਸ਼ਨ ਟੀਮ ਵੱਲੋਂ ਕਿਹਾ ਗਿਆ ਹੈ ਕਿ ਇਹ Sidhu Moose Wala ਦੀ ਯਾਦ ਨੂੰ ਜਿੰਦਾ ਰੱਖਣ ਦੀ ਇਕ ਕੋਸ਼ਿਸ਼ ਹੈ।
ਸਿੱਧੂ ਮੂਸੇਵਾਲਾ ਨੇ 29 ਮਈ, 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਸਿੱਧੂ ਦੇ ਜਾਣ ਤੋਂ ਬਾਅਦ ਉਸ ਦੇ ਕਾਫੀ ਗੀਤ ਰਿਲੀਜ਼ ਹੋਏ, ਜਿਨ੍ਹਾਂ ਵਿਚ 23 ਜੂਨ, 2022 ਨੂੰ, ਪਹਿਲਾ ਗੀਤ 'SYL' ਰਿਲੀਜ਼ ਹੋਇਆ ਫਿਰ ਦੂਜਾ ਗੀਤ 'ਵਾਰ', ਤੀਜਾ 'ਮੇਰਾ ਨਾ' ਚੌਥੇ ਗੀਤ ਦਾ ਨਾਮ 'ਚੋਰਨੀ', ਪੰਜਵਾਂ 'ਵਾਚਆਊਟ' 6ਵਾਂ 'ਡ੍ਰਿਪੀ' 7ਵਾਂ ਗੀਤ '410' 8ਵਾਂ ਗੀਤ 'ਅਟੈਚ' ਅਤੇ 9ਵਾਂ ਗੀਤ "ਲਾਕ" 23 ਜਨਵਰੀ ਨੂੰ ਰਿਲੀਜ਼ ਹੋਇਆ ਸੀ ।
ਹਾਲ ਹੀ ਵਿਚ ਸਿੱਧੂ ਮੂਸੇਵਾਲਾ ਦੇ ਬਰਥਡੇਅ ਉਤੇ 11 ਜੂਨ ਨੂੰ ਨਵੀਂ EP MOOSE PRINT ਰਿਲੀਜ਼ ਹੋਈ। ਨਵੀਂ ਈ ਪੀ ਰਿਲੀਜ਼ ਹੁੰਦੇ ਹੀ ਯੂਟਿਊਬ ਉਤੇ ਟਰੈਂਡਿੰਗ ਵਿਚ ਆ ਗਈ। ਇਸ ਈ ਪੀ ਵਿਚ 3 ਗੀਤ ਹਨ, ਜਿਨ੍ਹਾਂ ਦੇ ਨਾਂ 0008,-Take Notes ਤੇ -Neals ਸ਼ਾਮਲ ਹਨ। ਦੱਸ ਦੇਈਏ ਕਿ ਸਿੱਧੂ ਅਜਿਹਾ ਪਹਿਲਾਂ ਆਰਟਿਸਟ ਹੋਵੇਗਾ ਜੋ ਮਰਨ ਤੋਂ ਬਾਅਦ ਇਸ ਤਰ੍ਹਾਂ ਦੇ ਹੋਲੋਗ੍ਰਾਮ ਟੂਰ ਦੀ ਪ੍ਰਾਪਤੀ ਉਸ ਦੇ ਹਿੱਸੇ ਆਵੇਗੀ।