ਜਲੰਧਰ ਤੋਂ ਆਪ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਹਲਕੇ ਦੇ ਰੇਲਵੇ ਸਬੰਧੀ ਕੰਮਾਂ ਨੂੰ ਲੈ ਕੇ ਰਿਵੀਊ ਕੀਤਾ ਹੈ। ਉਨਾਂ ਕਿਹਾ ਕਿ ਅੱਜ ਰੇਲਵੇ ਮੰਤਰਾਲੇ ਦੇ ਸੀਨੀਅਰ ਅਫਸਰਾਂ ਨਾਲ ਮੁਲਾਕਾਤ ਕੀਤੀ ਹੈ, ਜਿਸ ਵਿਚ ਜਲੰਧਰ ਪੀ ਏ ਪੀ ਫਲਾਈਓਵਰ ਨਾਲ ਜੋ ਨਵੀਂ ਆਰਕ ਬਣਨੀ ਹੈ, ਉਸ ਲਈ ਰੇਲਵੇ ਦੀ ਮਨਜ਼ੂਰੀ ਚਾਹੀਦੀ ਸੀ ਤਾਂ ਕਿ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੇ ਪੀ ਏ ਪੀ ਪੁਲ ਦਾ ਕੰਮ ਅੱਗੇ ਵਧ ਸਕੇ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ ਫਿਲੌਰ ਤੇ ਨੂਰਮਹਿਲ ਨੂੰ ਜੋੜਨ ਵਾਲਾ ਜੋ ਰੇਲਵੇ ਓਵਰਬ੍ਰਿਜ ਬਣਨਾ ਹੈ, ਉਸ ਲਈ ਰਿਵਿਊ ਕੀਤਾ ਗਿਆ ਤੇ ਗੋਰਾਇਆ ਤੋਂ ਬੰਡਾਲਾ ਰੋਡ ਦੇ ਨਵੇਂ ਆਰ ਓ ਬੀ ਲਈ ਐਪਲੀਕੇਸ਼ਨ ਦਿੱਤੀ ਗਈ ਹੈ। ਜੋ ਪੁਰਾਣਾ ਫਿਲੌਰ ਵਾਲਾ ਪੁਲ ਹੈ, ਫਿਰੋਜ਼ਪੁਰ ਵਾਲੇ ਡੀ ਆਰ ਐਮ ਉਸ ਸਬੰਧੀ ਸਟੱਡੀ ਕਰ ਰਹੇ ਹਨ, ਉਸ ਦਾ ਫੀਡ ਬੈਕ ਅੱਜ ਅਫਸਰਾਂ ਤੋਂ ਲਿਆ ਹੈ।
ਜਲੰਧਰ ਤੋਂ ਖਾਟੂ ਸ਼ਿਆਮ ਲਈ ਟਰੇਨ ਸ਼ੁਰੂ ਕਰਨ ਦੀ ਮੰਗ
ਉਨਾਂ ਅੱਗੇ ਕਿਹਾ ਕਿ ਜਲੰਧਰ ਦੇ ਬਹੁਤ ਸਾਰੇ ਯਾਤਰੀ ਖਾਟੂ ਸ਼ਿਆਮ ਮੱਥਾ ਟੇਕਣ ਲਈ ਜਾਂਦੇ ਹਨ ਤੇ ਲੋਕਾਂ ਦੀ ਮੰਗ ਹੈ ਕਿ ਜਲੰਧਰ ਤੋਂ ਇਕ ਟਰੇਨ ਖਾਟੂ ਸ਼ਿਆਮ ਲਈ ਸ਼ੁਰੂ ਕੀਤੀ ਜਾਵੇ। ਇਸ ਸਬੰਧੀ ਮੰਗ ਸਬੰਧਿਤ ਮੰਤਰਾਲੇ ਰੇਲਵੇ ਮਨਿਸਟਰੀ ਤੋਂ ਮੰਗ ਕੀਤੀ ਗਈ ਹੈ ਕਿ ਜਲੰਧਰ ਤੋਂ ਇਕ ਟਰੇਨ ਸ਼ੁਰੂ ਕੀਤੀ ਜਾਵੇ। ਉਨਾਂ ਕਿਹਾ ਕਿ ਜਲੰਧਰ ਦੇ ਵਪਾਰੀਆਂ ਦਾ ਜਲੰਧਰ ਤੋਂ ਦਿੱਲੀ ਰੋਜ਼ ਦਾ ਆਉਣਾ ਜਾਣਾ ਹੈ ਪਰ ਸ਼ਤਾਬਦੀ ਦੀਆਂ ਟਿਕਟਾਂ ਫੁਲ ਜਾਂਦੀ ਆ ਹਨ, ਜਿਸ ਕਾਰਣ ਅਪੀਲ ਕੀਤੀ ਗਈ ਕਿ ਜਿਹੜੀ ਟਰੇਨ ਜੰਮੂ-ਕਟੜਾ ਜਾਂਦੀ ਹੈ ਵੰਦੇ ਭਾਰਤ ਦਾ ਇਕ ਸਟਾਪੇਜ ਜਲੰਧਰ ਕੀਤਾ ਜਾਵੇ, ਇਸ ਲਈ ਅੱਜ ਰਿਵਿਊ ਕਰਨ ਲਈ ਅਫਸਰਾਂ ਨਾਲ ਰੇਲਵੇ ਮੰਤਰਾਲੇ ਨਾਲ ਮੁਲਾਕਾਤ ਕੀਤੀ ਹੈ।
ਆਦਮਪੁਰ ਏਅਰਪੋਰਟ ਦੇ ਕੰਮਾਂ ਦਾ ਲੈਣਗੇ ਜਾਇਜ਼ਾ
ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਤੁਸੀਂ ਮੈਨੂੰ ਦਿੱਲੀ ਲੋਕ ਸਭਾ ਵਿਚ ਭੇਜਿਆ ਹੈ,ਮੇਰੀ ਪੂਰੀ ਕੋਸ਼ਿਸ ਹੈ ਜਲੰਧਰ ਲਈ ਕੁਝ ਕੰਮ ਕਰ ਸਕਾਂ, ਥੋੜੀ ਦੇਰ ਵਿਚ ਏਵੀਏਸ਼ਨ ਮੰਤਰਾਲੇ ਚ ਜਾਵਾਂਗੇ ਤਾਂ ਕਿ ਜਲੰਧਰ ਦਾ ਆਦਮਪੁਰ ਏਅਰਪੋਰਟ ਦੇ ਕੰਮ ਬਾਰੇ ਪਤਾ ਲੱਗੇ ਕਿ ਕੰਮ ਕਿੱਥੇ ਤੱਕ ਪਹੁੰਚਿਆ ਹੈ ਤਾਂ ਜੋ ਜਲਦ ਤੋਂ ਜਲਦ ਕੰਮ ਪੂਰਾ ਹੋ ਜਾਵੇ।
ਜਲੰਧਰ ਦੀ ਆਵਾਜ਼ ਅਸੀਂ ਚੁਕ ਰਹੇ ਹਾਂ- ਸੰਸਦ ਮੈਂਬਰ ਸੁਸ਼ੀਲ ਰਿੰਕੂ
ਉਨਾਂ ਅੱਗੇ ਕਿਹਾ ਕਿ ਜਲੰਧਰ ਦੀ ਆਵਾਜ਼ ਅਸੀਂ ਚੁਕ ਰਹੇ ਹਾਂ ਕੱਲ ਵੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿਚ ਫੂਡ ਪ੍ਰੋਸੈਸਿੰਗ ਨੂੰ ਲੈ ਕੇ ਗੱਲਬਾਤ ਹੋਈ ਸੀ। ਉਨਾਂ ਕਿਹਾ ਕਿ ਜੇਕਰ ਫੂਡ ਪ੍ਰੋਸੈਸਿੰਗ ਨੂੰ ਗ੍ਰਾਸ ਰੂਟ ਉਤੇ ਲਾਗੂ ਕਰੀਏ ਤਾਂ ਕਿਸਾਨ ਭਰਾਵਾਂ ਨੂੰ ਫਾਇਦਾ ਹੋਵੇਗਾ। ਜਿਵੇਂ ਕਿਸਾਨ ਆਲੂ ਜਾਂ ਮੱਕੀ ਦੀ ਖੇਤੀ ਕਰਦਾ ਹੈ ਤੇ ਜੇਕਰ ਕਿਸਾਨ ਆਪ ਹੀ ਪ੍ਰੋਸੈਸ ਕਰੇ। ਕਿਉਂਕਿ ਮੱਕੀ ਦੇ ਫਲੈਕਸ ਬਣਦੇ ਹਨ ਤੇ ਆਲੂ ਤੋਂ ਚਿਪਸ ਬਣਦੇ ਹਨ। ਇਸ ਨਾਲ ਉਨਾਂ ਨੂੰ ਹੋਰ ਲਾਭ ਹੋ ਸਕਦਾ ਹੈ।