ਖ਼ਬਰਿਸਤਾਨ ਨੈੱਟਵਰਕ: ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ ਦੀ ਬੀ.ਵਾੱਕ (ਬੈਂਕਿੰਗ ਅਤੇ ਵਿੱਤੀ ਸੇਵਾਵਾਂ) ਸਮੈਸਟਰ VI ਦੀ ਸਲੋਨੀ ਕੁਮਾਰੀ ਨੇ 2100 ਵਿੱਚੋਂ 1536 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਇਸ ਪ੍ਰਾਪਤੀ ਲਈ ਵਿਦਿਆਰਥਣ ਸਲੋਨੀ ਕੁਮਾਰੀ ਅਤੇ ਕਾਮਰਸ ਵਿਭਾਗ ਦੀ ਮੁਖੀ ਮੀਨੂ ਕੋਹਲੀ ਨੂੰ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।