• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਦਿਹਾਤੀ ਪੁਲਸ ਨੇ ਸਾਬਕਾ ਫੌਜੀ ਦੇ ਘਰ 'ਤੇ ਹਮਲਾ ਕਰਨ ਵਾਲੇ ਦਸ ਮੁਲਜ਼ਮ ਫੜੇ, ਹਥਿਆਰ ਤੇ ਵਾਹਨ ਕੀਤੇ ਬਰਾਮਦ

जालंधर रूरल पुलिस ने 10 संदिग्धों को हथियारों समेत किया अरेस्ट,
8/11/2024 3:34:18 PM Raj     Jalandhar Rural Police , Jalandhar SSP, Harkamalpreet Singh Khakh, Jalandhar Police Latest news, Jalandhar News    ਜਲੰਧਰ ਦਿਹਾਤੀ ਪੁਲਸ ਨੇ ਸਾਬਕਾ ਫੌਜੀ ਦੇ ਘਰ 'ਤੇ ਹਮਲਾ ਕਰਨ ਵਾਲੇ ਦਸ ਮੁਲਜ਼ਮ ਫੜੇ, ਹਥਿਆਰ ਤੇ ਵਾਹਨ ਕੀਤੇ ਬਰਾਮਦ  जालंधर रूरल पुलिस ने 10 संदिग्धों को हथियारों समेत किया अरेस्ट,

ਜਲੰਧਰ ਦੇ ਪਿੰਡ ਪਿੱਪਲੀ 'ਚ ਸਾਬਕਾ ਫੌਜੀ ਦੇ ਘਰ 'ਤੇ ਹਮਲਾ ਕਰਨ ਅਤੇ ਉਸ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਜਲੰਧਰ ਦਿਹਾਤੀ ਪੁਲਸ ਨੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਹਥਿਆਰ ਤੇ ਵਾਹਨ ਵੀ ਬਰਾਮਦ ਕੀਤੇ ਹਨ। 

ਮੁਲਜ਼ਮਾਂ ਦੀ ਪਛਾਣ

ਦੱਸ ਦੇਈਏ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੁਖਜੀਵਨ ਸਿੰਘ ਉਰਫ਼ ਗੱਗੂ, ਅਮਨਦੀਪ ਸਿੰਘ ਉਰਫ਼ ਅਮਨਾ, ਭੁਪਿੰਦਰ ਸਿੰਘ ਉਰਫ਼ ਬਿੰਦੂ, ਜਗਦੀਪ ਸਿੰਘ ਉਰਫ਼ ਜੱਗੀ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਉਰਫ਼ ਹੈਪੀ, ਗੁਰਪ੍ਰੀਤ ਸਿੰਘ ਉਰਫ਼ ਬਾਬਾ, ਸ਼ਮਸ਼ੇਰ ਸਿੰਘ ਉਰਫ਼ ਸਾਬੀ, ਜਤਿੰਦਰ ਕੁਮਾਰ ਉਰਫ਼ ਬੌਬੀ ਅਤੇ ਯੋਗੇਸ਼ ਕੁਮਾਰ ਉਰਫ ਜੈਰੀ।ਵਜੋਂ ਹੋਈ ਹੈ। 

ਹਥਿਆਰ ਵੀ ਹੋਏ ਬਰਾਮਦ

ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਐਸਐਚਓ ਲੋਹੀਆਂ ਬਖਸ਼ੀਸ਼ ਸਿੰਘ ਅਤੇ ਇੰਸਪੈਕਟਰ ਸੀਆਈਏ ਸਟਾਫ਼ ਜਲੰਧਰ ਦਿਹਾਤੀ ਦੀ ਅਗਵਾਈ ਵਿੱਚ ਪੁਲਸ ਟੀਮਾਂ ਨੇ 10 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਡੀਆਂ ਟੀਮਾਂ ਨੇ ਇਸ ਮਾਮਲੇ ਨਾਲ ਸਬੰਧਤ ਵੱਖ-ਵੱਖ ਹਥਿਆਰ ਅਤੇ ਵਾਹਨ ਜ਼ਬਤ ਕੀਤੇ ਹਨ। ਮੁਲਜ਼ਮਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ, ਇੱਕ ਦੇਸੀ ਪਿਸਤੌਲ (315 ਬੋਰ) ਸਮੇਤ 8 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਤਲਵਾਰਾਂ, ਦਾਤ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ।

5 ਮੋਟਰਸਾਈਕਲਾਂ ਸਮੇਤ 2 ਵਾਹਨ ਜ਼ਬਤ 

ਜ਼ਬਤ ਕੀਤੇ ਵਾਹਨਾਂ ਵਿੱਚ ਇੱਕ ਹੌਂਡਾ ਸਿਟੀ ਕਾਰ, ਇੱਕ ਆਲਟੋ ਕਾਰ, ਇੱਕ ਚੋਰੀ ਦਾ ਸੋਨਾਲੀਕਾ ਟਰੈਕਟਰ ਅਤੇ 5 ਮੋਟਰਸਾਈਕਲ ਸ਼ਾਮਲ ਹਨ। ਇਨ੍ਹਾਂ ਮੋਟਰਸਾਈਕਲਾਂ ਵਿੱਚ ਇੱਕ ਸਪਲੈਂਡਰ, ਇੱਕ ਲਾਲ ਬਾਕਸਰ, ਇੱਕ ਬਲੈਕ ਐਂਡ ਸਿਲਵਰ ਹੌਂਡਾ, ਇੱਕ ਬਲੈਕ ਐਂਡ ਬਲੂ ਬਜਾਜ ਪਲੈਟੀਨਾ ਅਤੇ ਇੱਕ ਬਲੈਕ ਹੀਰੋ ਸਪਲੈਂਡਰ ਸ਼ਾਮਲ ਹਨ।

ਜਾਣੋ ਕੀ ਹੈ ਪੂਰਾ ਮਾਮਲਾ

ਦੱਸ ਦੇਈਏ ਕਿ 3 ਅਗਸਤ ਦੀ ਸ਼ਾਮ ਨੂੰ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਸਾਬਕਾ ਫੌਜੀ ਬਲਵਿੰਦਰ ਸਿੰਘ ਅਤੇ ਕਸ਼ਮੀਰ ਕੌਰ ਦੇ ਘਰ ਜ਼ਬਰਦਸਤੀ ਦਾਖਲ ਹੋ ਗਏ। ਇਸ ਤੋਂ ਬਾਅਦ ਹਮਲਾਵਰਾਂ ਨੇ ਬਲਵਿੰਦਰ ਸਿੰਘ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ, ਜਿਸ 'ਚ ਕਈ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਘਰ ਅੰਦਰ ਭੰਨਤੋੜ ਕੀਤੀ।

ਪੁਲਸ ਦੀਆਂ 3 ਟੀਮਾਂ ਨੇ ਕੀਤੀ ਮਾਮਲੇ ਦੀ ਜਾਂਚ

ਐਸਐਸਪੀ ਹਰਕਮਲਪ੍ਰੀਤ ਖੱਖ ਨੇ ਦੱਸਿਆ ਕਿ ਸਾਬਕਾ ਫੌਜੀ ਦੀ ਪਤਨੀ ਕਸ਼ਮੀਰ ਕੌਰ ਨੇ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸਬੰਧੀ ਤਿੰਨ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਉਤੇ ਕਾਰਵਾਈ ਕੀਤੀ ਗਈ।

NRI ਭਰਾਵਾਂ ਦੀ ਸ਼ਹਿ ਉਤੇ ਕੀਤਾ ਸੀ ਹਮਲਾ

ਉਨ੍ਹਾਂ ਅੱਗੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਮਲਾ ਦੋ ਐਨਆਰਆਈ ਭਰਾਵਾਂ ਦਾਰਾ ਸਿੰਘ ਅਤੇ ਦਰਬਾਰਾ ਸਿੰਘ ਜੋ ਇਸ ਸਮੇਂ ਇੰਗਲੈਂਡ ਵਿੱਚ ਰਹਿ ਰਹੇ ਹਨ, ਵੱਲੋਂ ਕੀਤਾ ਗਿਆ ਸੀ। ਦੋਵਾਂ ਭਰਾਵਾਂ ਨੇ ਸਾਬਕਾ ਫੌਜੀ ਦੇ ਘਰ 'ਤੇ ਕਬਜ਼ਾ ਕਰਨ ਲਈ ਗੈਂਗਸਟਰ ਅਮਨਦੀਪ ਸਿੰਘ ਅਮਨਾ ਨੂੰ ਇਹ ਟਾਸਕ ਦਿੱਤਾ ਸੀ।

 3 ਲੱਖ ਰੁਪਏ ਵਿੱਚ ਹੋਈ ਸੀ ਡੀਲ

ਐਸਐਸਪੀ ਖੱਖ ਨੇ ਅੱਗੇ ਦੱਸਿਆ ਕਿ ਹਮਲਾਵਰਾਂ ਨੂੰ ਇਹ ਕੰਮ ਕਰਨ ਬਦਲੇ 3 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਵਿੱਚੋਂ 2 ਲੱਖ ਰੁਪਏ ਹਮਲਾਵਰਾਂ ਨੂੰ ਦਿੱਤੇ ਗਏ। ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਸ ਪਾਰਟੀ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕਰੇਗੀ।

'Jalandhar Rural Police','Jalandhar SSP','Harkamalpreet Singh Khakh','Jalandhar Police Latest news','Jalandhar News'

Please Comment Here

Similar Post You May Like

Recent Post

  • Elon Musk ਦੀ ਸਟਾਰਲਿੰਕ ਕੰਪਨੀ ਨੂੰ ਭਾਰਤ 'ਚ ਸਰਵਿਸ ਸ਼ੁਰੂ ਕਰਨ ਲਈ ਮਿਲਿਆ ਲਾਇਸੈਂਸ ...

  • MLA ਦੇ ਪੁੱਤਰ ਰਾਜਨ ਅਰੋੜਾ ਅਤੇ ATP ਸੁਖਦੇਵ ਦੀਆਂ ਵਧੀਆਂ ਮੁਸ਼ਕਲਾਂ, ਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ ...

  • ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਨਵੇਂ ਅਰਬਨ ਸਟੇਟ ਬਣਾਉਣ ਦੀ ਤਿਆਰੀ, ਕਿਸਾਨਾਂ ਤੇ ਜ਼ਮੀਨ ਮਾਲਕਾਂ ਲਈ ਇਸ਼ਤਿਹਾਰ ਜਾਰੀ...

  • ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਦਿੱਤਾ ਕੌਮ ਦੇ ਨਾਂ ਸੰਦੇਸ਼, ਘੱਲੂਘਾਰਾ ਬਰਸੀ ਮੌਕੇ ਅੰਮ੍ਰਿਤਸਰ ਰਿਹਾ ਬ...

  • ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਮੁਅੱਤਲ, ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ...

  • PM ਮੋਦੀ ਨੇ ਦੁਨੀਆ ਦੇ ਸਭ ਤੋਂ ਉੱਚੇ ਚਨਾਬ ਆਰਚ ਬ੍ਰਿਜ ਦਾ ਕੀਤਾ ਉਦਘਾਟਨ, ਕਟੜਾ-ਸ੍ਰੀਨਗਰ ਵੰਦੇ ਭਾਰਤ ਨੂੰ ਦਿਖਾਈ ਹਰੀ ...

  • ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਚੋਰ ਭੰਨ ਗਏ ਗੱਡੀ, ਲੈ ਗਏ ਲੱਖਾਂ ਦਾ ਸਾਮਾਨ ...

  • ਬੰਗਲੌਰ ਭਗਦੜ ਮਾਮਲੇ 'ਚ RCB ਮਾਰਕੀਟਿੰਗ ਅਫਸਰ ਗ੍ਰਿਫ਼ਤਾਰ,ਪੁਲਿਸ ਕਮਿਸ਼ਨਰ ਸਮੇਤ 8 ਅਧਿਕਾਰੀ ਸਸਪੈਂਡ ...

  • ਹੋਮ ਲੋਨ ਸਮੇਤ ਕਈ ਕਰਜ਼ੇ ਹੋਣਗੇ ਸਸਤੇ, RBI ਨੇ ਛੇ ਮਹੀਨਿਆਂ 'ਚ ਤੀਜੀ ਵਾਰ ਰੈਪੋ ਰੇਟ 'ਚ ਕੀਤੀ ਕਟੌਤੀ...

  • ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦਾ ਸੰਮਨ, ਆਸ਼ੂ ਨੇ ਪੇਸ਼ ਹੋਣ ਤੋਂ ਕੀਤਾ ਮਨ੍ਹਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY