ਜਲੰਧਰ ਵਿੱਚ ਪੁਲਸ ਅਤੇ ਗੈਂਗਸਟਰ ਵਿਚਕਾਰ ਇਨਕਾਊਂਟਰ ਹੋਇਆ ਹੈ। ਇਸ ਇਨਕਾਊਂਟਰ ਵਿੱਚ ਇੱਕ ਬਦਮਾਸ਼ ਜ਼ਖਮੀ ਹੋ ਗਿਆ।
ਸ਼ੁਰੂਆਤੀ ਜਾਣਕਾਰੀ ਅਨੁਸਾਰ, ਬਦਮਾਸ਼ ਬਦਨਾਮ ਗੌਂਡਰ ਗੈਂਗ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਮੁਲਜ਼ਮ ਤੋਂ ਚਾਰ ਪਿਸਤੌਲ ਅਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਸ਼ੀ ਵਿਰੁੱਧ ਜਬਰਨ ਵਸੂਲੀ, ਡਕੈਤੀ, ਨਸ਼ੀਲੇ ਪਦਾਰਥਾਂ ਅਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਮਾਮਲੇ ਦਰਜ ਹਨ।