ਖਬਰਿਸਤਾਨ ਨੈਟੱਵਰਕ- ਜਲੰਧਰ ਦੇ ਭਾਰਗੋ ਕੈਂਪ ਵਿੱਚ 2 ਲੁਟੇਰੇ ਇੱਕ ਵਿਅਕਤੀ ਦੇ ਘਰ ਦੇ ਬਾਹਰੋਂ ਉਸਦੀ ਬਾਈਕ ਚੋਰੀ ਕਰ ਕੇ ਲੈ ਜਾ ਰਹੇ ਸਨ ਪਰ ਜਿਵੇਂ ਹੀ ਉਸ ਨੌਜਵਾਨ ਨੇ ਇਹ ਦੇਖਿਆ, ਉਸ ਨੇ ਤੁਰੰਤ ਛੱਤ ਤੋਂ ਉਤਰ ਕੇ ਲੁਟੇਰਿਆਂ ਦਾ ਪਿੱਛਾ ਕੀਤਾ। ਇਸ ਦੌਰਾਨ ਲੁਟੇਰੇ ਆਪਣੀ ਬਾਈਕ ਅਤੇ ਹਥਿਆਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਬਾਈਕ ਚੋਰੀ ਹੁੰਦੀ ਦੇਖ ਕੇ ਛੱਤ ਤੋਂ ਉਤਰਿਆ ਨੌਜਵਾਨ
ਪੀੜਤ ਸਾਗਰ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਫੋਨ ਉਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਉਸਨੇ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਕਿ ਕੋਈ ਉਸ ਦੀ ਬਾਈਕ ਲੈ ਜਾ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਛੱਤ ਤੋਂ ਉਤਰ ਕੇ ਲੁਟੇਰਿਆਂ ਦਾ ਪਿੱਛਾ ਕੀਤਾ, ਉਨ੍ਹਾਂ ਵਿੱਚੋਂ ਉਸ ਨੇ ਇੱਕ ਨੂੰ ਫੜ ਲਿਆ। ਜਿਵੇਂ ਹੀ ਉਹ ਬਾਈਕ ਸਾਈਡ 'ਤੇ ਪਾਰਕ ਕਰਨ ਲੱਗਾ ਉਹ ਮੌਕਾ ਪਾ ਕੇ ਫਰਾਰ ਹੋ ਗਿਆ।
ਚੋਰੀ ਦੀ ਬਾਈਕ ਉਤੇ ਹੀ ਚੋਰੀ ਕਰਨ ਆਏ
ਸਾਗਰ ਨੇ ਅੱਗੇ ਦੱਸਿਆ ਕਿ ਚੋਰ ਬਾਈਕ ਅਤੇ ਹਥਿਆਰ ਉੱਥੇ ਛੱਡ ਕੇ ਭੱਜ ਗਏ ਜਿਸ 'ਤੇ ਉਹ ਆਏ ਸਨ। ਇਸ ਤੋਂ ਬਾਅਦ ਮੈਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਚੋਰਾਂ ਦੀ ਬਾਈਕ ਅਤੇ ਹਥਿਆਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਤਾ ਲੱਗਾ ਹੈ ਕਿ ਜਿਸ ਬਾਈਕ 'ਤੇ ਚੋਰ ਆਏ ਸਨ, ਉਹ ਵੀ ਉਨ੍ਹਾਂ ਦੀ ਨਹੀਂ ਸੀ ਅਤੇ ਉਨ੍ਹਾਂ ਨੇ ਬਾਈਕ 'ਤੇ ਗਲਤ ਨੰਬਰ ਲਾਇਆ ਹੋਇਆ ਸੀ।