ਮੀਰੀ-ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ।
ਗੁਰੂ ਜੀ ਦਾ ਜਨਮ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਹੋਇਆ। ਗੁਰੂ ਜੀ ਬਹੁਤ ਹੀ ਹੋਣਹਾਰ ਤੇ ਆਗਿਆਕਾਰੀ ਬਾਲਕ ਸਨ। ਮਹਿਜ਼ 11 ਸਾਲ ਦੀ ਉਮਰ 'ਚ ਆਪ ਨੇ ਆਪਣੇ ਪਿਤਾ ਦੀ ਆਗਿਆ ਦੀ ਪਾਲਣਾ ਕਰਦੇ ਹੋਏ ਸਿੱਖਾਂ ਦੇ ਛੇਵੇਂ ਗੁਰੂ ਬਣੇ। ਆਪ 1606-1644 ਈਸਵੀ ਤਕ ਗੁਰਗੱਦੀ ਤੇ ਵਿਰਾਜਮਾਨ ਰਹੇ। ਗੁਰਗੱਦੀ ਤੇ ਵਿਰਾਜਦੀਆਂ ਆਪਣੇ ਦ੍ਰਿੜ ਨਿਸ਼ਚੈ ਕੀਤਾ ਕਿ ਲੋਕਾਂ ਨੂੰ ਆਪਣੇ ਧਰਮ ਦੀ ਰਾਖੀ ਲਈ ਹਥਿਆਰ ਚੁੱਕਣੇ ਪੈਣਗੇ। ਤੇ ਅਸਤਰ-ਸ਼ਸਤਰ ਧਾਰਨ ਕਰਨ ਦੀ ਆਪ ਜੀ ਨੇ ਨਵੀ ਰੀਤ ਚਲਾਈ। ਜਿਸ ਦੇ ਅਨੁਸਾਰ ਆਪ ਜੀ ਨੇ 2 ਤਲਵਾਰਾ ਮੀਰੀ ਤੇ ਪੀਰੀ ਧਾਰਨ ਕੀਤੀਆਂ। ਮੀਰੀ ਦੀ ਤਲਵਾਰ ਰਾਜਨੈਤਿਕ ਸ਼ਕਤੀਆਂ ਦਾ ਪ੍ਰਤੀਕ ਸੀ ਤੇ ਪੀਰੀ ਦੀ ਤਲਵਾਰ ਅਧਿਆਤਮਿਕਤਾ ਤੇ ਭਗਤੀ ਦਾ ਪ੍ਰਤੀਕ ਸੀ। ਆਪ ਜੀ ਨੇ ਕਿਰਤਰਪੁਰ ਸ਼ਹਿਰ ਬਸਾਇਆ ਜਿਥੇ ਆਪ ਜੀ ਨੇ ਆਪਣੇ ਪਰਿਵਾਰ ਨਾਲ ਉਥੇ 1634-1644 ਬੇਹੱਦ ਸ਼ਾਂਤੀ ਨਾਲ ਬਿਤਾਏ। ਯੁੱਧ ਨੀਤੀ ਤਿਆਗ ਧਾਰਮਿਕ ਕੰਮਾਂ 'ਚ ਆਪਣਾ ਧਿਆਨ ਲਗਾਇਆ।