• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Jatt And Juliet 3 Collection: 'ਜੱਟ ਐਂਡ ਜੂਲੀਅਟ 3' ਪਾਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਤੀਜੀ ਫਿਲਮ, ਜਾਣੋ ਹਫਤੇ ਦਾ ਕਲੈਕਸ਼ਨ

7/5/2024 1:12:33 PM Gurpreet Singh     Jatt & Juliet three, punjabi movie, diljeet dosanjh, neeru bajwa, punjabi industries, box office collection    Jatt And Juliet 3 Collection:  'ਜੱਟ ਐਂਡ ਜੂਲੀਅਟ 3' ਪਾਲੀਵੁੱਡ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਤੀਜੀ ਫਿਲਮ, ਜਾਣੋ ਹਫਤੇ ਦਾ ਕਲੈਕਸ਼ਨ 

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਡ ਜੂਲੀਅਟ 3' ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਇਸ ਫਿਲਮ ਨੇ ਧਮਾਲ ਮਚਾ ਦਿੱਤੀ।

ਪਾਲੀਵੁੱਡ ਵਿਚ ਸਭ ਤੋਂ ਜ਼ਿਆਦਾ ਕਲੈਕਸ਼ਨ ਕਰਨ ਵਾਲੀ ਤੀਜੀ ਫਿਲਮ

ਜੱਟ ਐਂਡ ਜੂਲੀਅਟ 3' ਫ਼ਿਲਮ ਨੇ ਅੱਜ ਪਹਿਲਾਂ ਹਫ਼ਤਾ ਪੂਰਾ ਕਰ ਲਿਆ ਹੈ, ਇਸ ਨਾਲ ਜੇਕਰ ਅਸੀਂ ਫ਼ਿਲਮ ਦੇ ਪਹਿਲੇ 7 ਦਿਨਾਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ 7 ਦਿਨਾਂ 'ਚ 66.08 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰ ਲਿਆ ਹੈ। ਇਸ ਦੇ ਨਾਲ ਹੀ ਹੁਣ ਇਹ ਫ਼ਿਲਮ ਪਾਲੀਵੁੱਡ ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ 'ਚ ਤੀਜਾ ਸਥਾਨ ਹਾਸਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ 'ਕੈਰੀ ਆਨ ਜੱਟਾ 3' ਅਤੇ ਤਰਸੇਮ ਜੱਸੜ-ਸਿੰਮੀ ਚਾਹਲ ਦੀ 'ਮਸਤਾਨੇ' ਹੈ, ਜਿਨ੍ਹਾਂ ਨੇ ਕ੍ਰਮਵਾਰ 102.69 ਕਰੋੜ ਅਤੇ 69 ਕਰੋੜ ਦਾ ਕਲੈਕਸ਼ਨ ਕੀਤਾ ਸੀ।

ਫਿਲਮ ਬਾਕਸ ਆਫਿਸ ਉਤੇ ਹਿੱਟ

ਦੱਸ ਦਈਏ ਕਿ ਜਗਦੀਪ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਇਸ ਫ਼ਿਲਮ ਨੇ ਪਹਿਲੇ ਦਿਨ ਭਾਰਤ 'ਚ 4.13 ਕਰੋੜ ਅਤੇ ਵਿਦੇਸ਼ਾਂ 'ਚੋਂ 6.63 ਕਰੋੜ ਦਾ ਕਲੈਕਸ਼ਨ ਕੀਤਾ ਸੀ, ਫਿਰ ਦੂਜੇ ਦਿਨ ਫ਼ਿਲਮ ਨੇ 4.72 ਕਰੋੜ (ਭਾਰਤ) ਅਤੇ ਵਿਦੇਸ਼ਾਂ 'ਚੋਂ 6.93 ਕਰੋੜ ਦਾ ਕਲੈਕਸ਼ਨ ਕੀਤਾ। ਇਸੇ ਤਰ੍ਹਾਂ ਤੀਜੇ ਦਿਨ ਵੀ ਫ਼ਿਲਮ ਨੇ ਬਾਕਸ ਆਫਿਸ ਉਤੇ ਸ਼ਾਨਦਾਰ ਕਲੈਕਸ਼ਨ ਕੀਤਾ, ਜਿਸ ਨਾਲ ਫ਼ਿਲਮ ਦਾ ਤਿੰਨ ਦਿਨਾਂ ਦਾ ਕਲੈਕਸ਼ਨ 34.91 ਕਰੋੜ ਹੋ ਗਿਆ। ਇਸ ਤਰ੍ਹਾਂ ਹੁਣ ਫ਼ਿਲਮ ਨੇ 7 ਦਿਨਾਂ 'ਚ ਕੁੱਲ 66.08 ਕਰੋੜ ਦਾ ਬਿਹਤਰੀਨ ਕਲੈਕਸ਼ਨ ਕਰ ਲਿਆ ਹੈ।

11 ਸਾਲਾਂ ਬਾਅਦ ਆਇਆ ਤੀਜਾ ਭਾਗ

 'ਜੱਟ ਐਂਡ ਜੂਲੀਅਟ' ਦਾ ਤੀਜਾ ਭਾਗ 11 ਸਾਲਾਂ ਬਾਅਦ ਆਇਆ ਹੈ। ਇਸ ਫ਼ਿਲਮ 'ਚ ਦਿਲਜੀਤ ਅਤੇ ਨੀਰੂ ਬਾਜਵਾ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਫਿਲਮ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਹਨ। ਫਿਲਮ ਦੇ ਨਿਰਮਾਤਾਵਾਂ ਵਿੱਚ ਬਲਵਿੰਦਰ ਸਿੰਘ, ਦਿਨੇਸ਼ ਔਲਖ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਅਤੇ ਦਿਲਜੀਤ ਦੋਸਾਂਝ ਖੁਦ ਵੀ ਸ਼ਾਮਲ ਹਨ। ਇਸ ਪੰਜਾਬੀ ਫਿਲਮ ਵਿੱਚ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਨਸੀਰ ਚਿਨਯੋਤੀ, ਅਕਰਮ ਉਦਾਸ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ। ਫ਼ਿਲਮ ਦੇ ਗੀਤਕਾਰ ਜਾਨੀ ਅਤੇ ਸਾਗਰ ਹਨ ਜਦਕਿ ਇਸ ਦਾ ਸੰਗੀਤ ਬਨੀ ਨੇ ਦਿੱਤਾ ਹੈ।









 

'Jatt & Juliet three','punjabi movie','diljeet dosanjh','neeru bajwa','punjabi industries','box office collection'

Please Comment Here

Similar Post You May Like

Recent Post

  • ਅਹਿਮਦਾਬਾਦ ਜਹਾਜ਼ ਹਾਦਸੇ ਦੀ 15 ਪੰਨਿਆਂ ਦੀ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ, ਕ੍ਰੈਸ਼ ਦਾ ਕਾਰਨ ਆਇਆ ਸਾਹਮਣੇ ...

  • ਕੀ ਵਿਧਾਇਕ ਰਮਨ ਅਰੋੜਾ ਨੂੰ ਮਿਲ ਗਈ ਜ਼ਮਾਨਤ, ਅੱਜ ਕੋਰਟ ਨੇ ਸੁਣਾਇਆ ਫੈਸਲਾ ...

  • ਜਲੰਧਰ PIMS ਹਸਪਤਾਲ 'ਚ 12 ਜੁਲਾਈ ਨੂੰ ਲੱਗੇਗਾ ਚਮੜੀ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ...

  • ਜਲੰਧਰ ਵਾਸੀਆਂ ਲਈ ਵੱਡੀ ਖੁਸ਼ਖਬਰੀ, ਹੁਣ ਕੈਂਟ ਸਟੇਸ਼ਨ 'ਤੇ ਵੀ ਰੁਕੇਗੀ ਵੰਦੇ ਭਾਰਤ Train...

  • ਅੰਮ੍ਰਿਤਸਰ 'ਚ ਐਨਕਾਊਂਟਰ , ਦੋਵਾਂ ਪਾਸੇ CROSS ਫਾਇਰਰਿੰਗ ...

  • SCHOOL HOLIDAY:ਸਕੂਲਾਂ 'ਚ ਛੁੱਟੀਆਂ ਦਾ ਐਲਾਨ, 10 ਦਿਨਾਂ ਤੱਕ ਰਹਿਣਗੇ ਬੰਦ ...

  • ਮੈਂ ਵਪਾਰੀਆਂ ਨਾਲ ਡੱਟ ਕੇ ਖੜ੍ਹਾ : AAP ਨੇਤਾ ਨਿਤਿਨ ਕੋਹਲੀ, ਬੀਤੇ ਦਿਨੀਂ ਫਗਵਾੜਾ ਗੇਟ ਮਾਰਕੀਟ 'ਚ GST ਨੇ ਕੀਤੀ ਸੀ ...

  • ਸਵਾਰੀਆਂ ਨਾਲ ਭਰੀ ਬੱਸ 'ਤੇ ਵੱਡਾ ਹਮਲਾ, ਪਛਾਣ ਪੁੱਛ ਕੇ ਪੰਜਾਬ ਦੇ 9 ਲੋਕਾਂ ਨੂੰ ਮਾਰੀ ਗੋ.ਲੀ...

  • ਕਾਂਗਰਸ ਆਗੂ ਪ੍ਰਤਾਪ ਬਾਜਵਾ ਨੇ AAP ਆਗੂਆਂ ਖਿਲਾਫ FIR ਕਰਵਾਈ ਦਰਜ, ਜਾਣੋ ਪੂਰਾ ਮਾਮਲਾ ...

  • ਜਲੰਧਰ 'ਚ ਅੱਜ ਰਹੇਗਾ POWER CUT, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY