ਖਬਰਿਸਤਾਨ ਨੈੱਟਵਰਕ ਤਰਨਤਾਰਨ- ਤਰਨਤਾਰਨ ਵਿਖੇ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਥਾਣਾ ਖਾਲੜਾ ਦੀ ਪੁਲਸ ਤੇ ਬੀਐਸਐਫ ਨੇ ਕੌਮਾਂਤਰੀ ਸਰਹੱਦ ਨੇੜਿਉਂ ਹੈਰੋਇਨ ਬਰਾਮਦ ਕੀਤੀ ਹੈ।
ਸਾਂਝਾ ਆਪ੍ਰੇਸ਼ਨ ਚਲਾਇਆ
ਹੈਰੋਇਨ ਦਾ ਵਜ਼ਨ 2 ਕਿਲੋ 728 ਗ੍ਰਾਮ ਹੈ। ਬੀਐਸਐਫ ਤੇ ਖਾਲੜਾ ਪੁਲਸ ਨੇ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦਸਿਆ ਕੀ ਬੀਐਸਐਫ ਦੀ ਸੂਚਨਾ ਤੇ ਬੀਓਪੀ ਕਲਸੀਆਂ ਦੇ ਇਲਾਕੇ ਵਿਚ ਰਾਤ 9 ਵਜੇ ਡਰੋਨ ਦੀ ਹਰਕਤ ਦਿਖਾਈ ਦਿੱਤੀ।
ਮਾਮਲਾ ਦਰਜ
ਜਾਣਕਾਰੀ ਅਨੁਸਾਰ ਬੀਐਸਐਫ ਤੇ ਖਾਲੜਾ ਪੁਲਸ ਵਲੋਂ ਇਕ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਦੋ ਕਿਲੋ 728 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਇਕ ਮਾਮਲਾ ਦਰਜ ਕੀਤਾ ਗਿਆ। ਐਫਆਈਆਰ ਨੰਬਰ 107 ਅਧੀਨ 21 ਸੀ ਐਨਡੀਪੀਐਸ ਐਕਟ 10 11 12 ਏਅਰ ਕਰਾਫਟ ਐਕਟ 1934 ਪੀਐਸ ਖਾਲੜਾ ਵਿਖੇ ਦਰਜ ਕਰ ਕੇ ਸਰਹੱਦ ਤੋਂ ਬਰਾਮਦ ਕੀਤੀ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।
ਡਰੋਨਾਂ ਦੀ ਹਰਕਤ ਵਧੀ
ਦੱਸਣਯੋਗ ਹੈ ਕਿ ਸਰਹੱਦੀ ਏਰੀਆ ਵਿਚ ਡਰੋਨ ਮਿਲਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਡਰੋਨ ਰਾਹੀਂ ਤਸਕਰ ਨਸ਼ਾ ਸਮੱਗਲਿੰਗ ਕਰਦੇ ਹਨ। ਬੀ ਐਸ ਐਫ ਇਸ ਮਾਮਲੇ ਨੂੰ ਲੈ ਕੇ ਪੂਰੀ ਤਰਾਂ ਚੌਕਸ ਹੈ।