ਕੇਦਾਰਨਾਥ ਤੇ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਕੁੱਲ ਲਾਗਤ 4,081.28 ਕਰੋੜ ਰੁਪਏ ਹੋਵੇਗੀ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ।
ਪ੍ਰੋਜੈਕਟਾਂ ਉਤੇ ਆਵੇਗੀ ਕਰੋੜਾਂ ਦੀ ਲਾਗਤ
ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ 12.9 ਕਿਲੋਮੀਟਰ ਲੰਬੇ ਕੇਦਾਰਨਾਥ ਰੋਪਵੇਅ ਪ੍ਰੋਜੈਕਟ 'ਤੇ 4,081 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ ਅਤੇ 12.4 ਕਿਲੋਮੀਟਰ ਲੰਬੇ ਹੇਮਕੁੰਟ ਸਾਹਿਬ ਰੋਪਵੇਅ ਪ੍ਰੋਜੈਕਟ 'ਤੇ 2,730 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਦੋਵੇਂ ਪ੍ਰੋਜੈਕਟ ਪਰਵਤਮਲਾ ਪ੍ਰੋਜੈਕਟ ਦਾ ਹਿੱਸਾ ਹੋਣਗੇ।
8-9 ਘੰਟਿਆਂ ਦੀ ਯਾਤਰਾ 36 ਮਿੰਟ ਵਿਚ ਹੋਵੇਗੀ ਪੂਰੀ
ਕੇਦਾਰਨਾਥ ਰੋਪ-ਵੇ ਨਾਲ ਯਾਤਰਾ ਦਾ ਸਮਾਂ 8-9 ਘੰਟਿਆਂ ਦੀ ਬਜਾਏ ਹੁਣ 36 ਮਿੰਟ ਰਹਿ ਜਾਵੇਗਾ। ਕੇਦਾਰਨਾਥ ਰੋਪ-ਵੇ ਦੁਨੀਆ ਦੇ ਸਭ ਤੋਂ ਲੰਬੇ ਰੋਪਵੇਅ ਵਿੱਚੋਂ ਇੱਕ ਹੋਵੇਗਾ। ਇਹ ਸਮੁੰਦਰ ਤਲ ਤੋਂ 3,583 ਮੀਟਰ ਦੀ ਉਚਾਈ 'ਤੇ ਬਣਾਇਆ ਜਾਵੇਗਾ।