ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵੀਂ ਸੰਸਦ ਮੈਂਬਰ ਬਣੀ ਅਦਾਕਾਰਾ ਕੰਗਨਾ ਰਣੌਤ ਅਤੇ CISF ਦੀ ਮਹਿਲਾ ਕੁਲਵਿੰਦਰ ਕੌਰ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਹੈ ਕਿ ਹਾਲ ਹੀ 'ਚ ਉਸ ਦੀ ਭੈਣ ਕੁਲਵਿੰਦਰ ਕੌਰ ਨਾਲ ਮੁਲਾਕਾਤ ਹੋਈ ਸੀ ਅਤੇ ਜਿਸ 'ਚ ਕੁਲਵਿੰਦਰ ਕੌਰ ਨੇ ਸ਼ੇਰ ਸਿੰਘ ਨੂੰ ਕਿਹਾ ਸੀ ਕਿ ਉਸ ਵੱਲੋਂ ਜੋ ਵੀ ਕੀਤਾ ਗਿਆ ਹੈ, ਉਸ 'ਤੇ ਉਸ ਨੂੰ ਕੋਈ ਪਛਤਾਵਾ ਨਹੀਂ ਹੈ।
ਜੋ ਕੀਤਾ ਉਸ ਦਾ ਕੋਈ ਪਛਤਾਵਾ ਨਹੀਂ-ਕੁਲਵਿੰਦਰ ਕੌਰ
ਸ਼ੇਰ ਸਿੰਘ ਅਨੁਸਾਰ ਕੁਲਵਿੰਦਰ ਕੌਰ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ। ਕੁਲਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਕੰਗਨਾ ਰਣੌਤ ਦਾ ਕਿਸਾਨਾਂ ਅਤੇ ਹੜਤਾਲ 'ਤੇ ਬੈਠੀਆਂ ਔਰਤਾਂ ਖਿਲਾਫ ਬਿਆਨ ਸਾਹਮਣੇ ਆਇਆ ਸੀ | ਜਿਸ ਤੋਂ ਬਾਅਦ ਉਸਨੇ ਭਾਵੁਕ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਮੈਂ ਮੁਆਫੀ ਨਹੀਂ ਮੰਗੀ ਹੈ ਤੇ ਨਾ ਹੀ ਕਦੇ ਮੰਗਾਂਗੀ
ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੇ ਕਿਹਾ ਕਿ ਉਸ ਨੇ ਇਸ ਘਟਨਾ ਲਈ ਨਾ ਕਦੇ ਮੁਆਫੀ ਮੰਗੀ ਹੈ ਅਤੇ ਨਾ ਹੀ ਕਦੇ ਮੰਗੇਗੀ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਵੀ ਸ਼ੁਰੂ ਤੋਂ ਹੀ ਪੰਜਾਬੀਆਂ ਵਿਰੁੱਧ ਜ਼ਹਿਰ ਉਗਲਦੀ ਰਹੀ ਹੈ ਤੇ ਅਤੇ ਅੱਜ ਤੱਕ ਉਸ ਨੇ ਕਦੇ ਮੁਆਫੀ ਨਹੀਂ ਮੰਗੀ ਅਤੇ ਅਸੀਂ ਕਿਉਂ ਮੰਗੀਏ।
ਡੀਜੀਪੀ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਕੀਤੀ ਮੰਗ
ਦੱਸ ਦੇਈਏ ਕਿ ਕੰਗਨਾ ਨੇ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਅਤੁਲ ਵਰਮਾ ਨੂੰ ਮੇਲ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਸੀ। ਕੰਗਨਾ ਦੇ ਇਸ ਮੇਲ ਦਾ ਡੀਜੀਪੀ ਨੇ ਵੀ ਜਵਾਬ ਦਿੱਤਾ ਹੈ।ਕੰਗਨਾ ਨੇ ਹਿਮਾਚਲ ਦੇ ਡੀਜੀਪੀ ਨੂੰ ਇੱਕ ਮੇਲ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਵਧਦੇ ਖ਼ਤਰੇ ਦੇ ਮੱਦੇਨਜ਼ਰ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਡੀਜੀਪੀ ਨੇ ਵੀ ਕੰਗਨਾ ਦੇ ਇਸ ਮੇਲ ਦਾ ਜਵਾਬ ਦਿੱਤਾ ਸੀ। ਡੀਜੀਪੀ ਨੇ ਕਿਹਾ ਕਿ ਖ਼ਤਰੇ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਸੂਬੇ ਦੀ ਕਾਨੂੰਨ ਵਿਵਸਥਾ ਤੁਹਾਨੂੰ ਸੁਰੱਖਿਆ ਮੁਹੱਈਆ ਕਰਵਾ ਸਕੇਗੀ |
CISF ਦੀ ਮਹਿਲਾ ਮੰਗੀ ਚੁੱਕੀ ਹੈ ਮੁਆਫੀ
ਇਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੇ ਕੰਗਨਾ ਤੋਂ ਮੁਆਫੀ ਮੰਗ ਲਈ ਹੈ ਪਰ ਹੁਣ ਉਸ ਦੇ ਭਰਾ ਸ਼ੇਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪੁਲੀਸ ਨੇ ਕੁਲਵਿੰਦਰ ਖ਼ਿਲਾਫ਼ ਧਾਰਾ 323 ਅਤੇ 341 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਸੀ ਥੱਪੜ ਮਾਰਨ ਦੀ ਵਜ੍ਹਾ
ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਦੇ ਬਿਆਨ ਤੋਂ ਚੰਡੀਗੜ੍ਹ ਏਅਰਪੋਰਟ 'ਤੇ ਤਾਇਨਾਤ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨੂੰ ਠੇਸ ਪਹੁੰਚੀ ਸੀ । ਕੁਲਵਿੰਦਰ ਕੌਰ ਦੇ ਥੱਪੜ ਮਾਰਨ ਤੋਂ ਬਾਅਦ ਉਸ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਉਸ ਨੇ ਬਿਆਨ ਦਿੱਤਾ ਸੀ ਕਿ ਔਰਤਾਂ 100-100 ਰੁਪਏ ਲੈ ਕੇ ਬੈਠੀਆਂ ਹਨ ? ਜਦੋਂ ਉਸ ਨੇ ਬਿਆਨ ਦਿੱਤਾ ਸੀ ਤਾਂ ਮੇਰੀ ਮਾਂ ਉੱਥੇ ਬੈਠੀ ਸੀ।