ਜਲੰਧਰ ਦੇ ਡੀ ਸੀ ਦਫ਼ਤਰ ਦੇ ਬਾਹਰ ਕੁੱਲੜ ਪੀਜ਼ਾ ਜੋੜੇ ਤੇ ਅੰਕੁਰ ਨਰੂਲਾ ਖ਼ਿਲਾਫ਼ ਵਿਨੀਤ ਕੌਰ ਦਾ ਧਰਨਾ ਦੇਰ ਰਾਤ ਤੱਕ ਜਾਰੀ ਰਿਹਾ ਅਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੀ ਵਿਨੀਤ ਕੌਰ ਨੇ ਕਿਹਾ ਕਿ ਉਹ ਪੁਲਸ ਪ੍ਰਸ਼ਾਸਨ ਤੋਂ ਜੋ ਮੰਗਾਂ ਕਰ ਰਹੀ ਹੈ, ਉਹ ਜਾਇਜ਼ ਹੈ। ਜਿਸ ਤਰ੍ਹਾਂ ਕੁੱਲੜ ਪੀਜ਼ਾ ਜੋੜੇ ਨੇ ਅਸ਼ਲੀਲਤਾ ਫੈਲਾਈ ਅਤੇ ਪਰਿਵਾਰ ਵਾਲਿਆਂ ਨੇ ਵੀ ਬਿਆਨ ਦਿੱਤਾ ਕਿ 70 ਫੀਸਦੀ ਔਰਤਾਂ ਅਜਿਹਾ ਹੀ ਕਰਦੀਆਂ ਹਨ। ਕੀ ਇਹ ਸੱਚ ਹੈ। ਕੁੱਲੜ ਪੀਜ਼ਾ ਜੋੜਾ ਸਮਾਜ ਨੂੰ ਕੀ ਦਿਖਾਉਣਾ ਚਾਹੁੰਦਾ ਹੈ? ਅੰਕੁਰ ਨਰੂਲਾ ਅਤੇ ਐਮੀ ਵਿਰਕ ਵੀ ਇਸ ਜੋੜੀ ਦਾ ਸਮਰਥਨ ਕਰਨ ਲਈ ਉਨ੍ਹਾਂ ਦੇ ਹੱਕ ਵਿੱਚ ਬੋਲ ਰਹੇ ਹਨ।
ਵਿਨੀਤ ਕੌਰ ਨੇ ਕਿਹਾ ਕਿ ਉਹ ਪਹਿਲਾਂ ਵੀ ਆਪਣੇ ਹੱਕਾਂ ਲਈ ਲੜਦੀ ਰਹੀ ਹੈ ਅਤੇ ਤੁਸੀਂ ਵੀ ਸਮਾਜ ਲਈ ਸੰਘਰਸ਼ ਜ਼ਰੂਰ ਕਰੋਗੇ।ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਹ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਰਹਿਣਗੇ ਅਤੇ ਡੀ.ਸੀ ਦਫ਼ਤਰ ਦੇ ਬਾਹਰ ਧਰਨਾ ਜਾਰੀ ਰਹੇਗਾ।ਡੀ ਸੀ ਨੇ ਉਸ ਨਾਲ ਕਿਵੇਂ ਦਾ ਵਿਵਹਾਰ ਕੀਤਾ ਹੈ, ਉਹ ਸੋਚ ਵੀ ਨਹੀਂ ਸਕਦੀ।