22 ਜਨਵਰੀ ਨੂੰ ਉਤਰ ਪ੍ਰਦੇਸ਼ ਸੂਬੇ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਹ ਫੈਸਲਾ ਸੂਬਾ ਸਰਕਾਰ ਨੇ ਲਿਆ ਹੈ ਕਿਉਂਕਿ ਰਾਮ ਲੱਲਾ 22 ਜਨਵਰੀ ਨੂੰ ਹੀ ਵਿਸ਼ਾਲ ਮੰਦਰ ਵਿੱਚ ਬਿਰਾਜਮਾਨ ਹੋਣ ਜਾ ਰਹੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਯੂ ਪੀ ਸਰਕਾਰ ਨੇ ਸੂਬੇ ਵਿੱਚ ਡਰਾਈ ਡੇਅ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਸਮੇਤ 100 ਵੀਵੀਆਈਪੀ ਮਹਿਮਾਨ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਮੋਦੀ ਸਮੇਤ ਦੇਸ਼ ਦੇ 100 ਤੋਂ ਵੱਧ ਵੀਵੀਆਈਪੀ ਮਹਿਮਾਨ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਯੂ ਪੀ ਸਰਕਾਰ ਇਸ ਸਮਾਗਮ ਨੂੰ ਤਿਉਹਾਰ ਵਜੋਂ ਮਨਾਉਣਾ ਚਾਹੁੰਦੀ ਹੈ, ਜਿਸ ਕਾਰਨ ਸੂਬੇ ਦੀਆਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ
ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ 22 ਜਨਵਰੀ ਨੂੰ ਰਾਮ ਲੱਲਾ ਦੇ ਮੰਦਰ ਵਿਚ ਬਿਰਾਜਮਾਨ ਹੋਣ ਵਾਲੇ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਸਰਕਾਰ 2024-2025 ਲਈ ਨਵੀਂ ਆਬਕਾਰੀ ਨੀਤੀ ਲੈ ਕੇ ਆਈ ਹੈ। ਨਵੀਂ ਆਬਕਾਰੀ ਨੀਤੀ 'ਚ ਯੋਗੀ ਸਰਕਾਰ ਨੇ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ।
22 ਜਨਵਰੀ ਨੂੰ ਛੁੱਟੀ ਦਾ ਵੀ ਐਲਾਨ
ਯੂ ਪੀ ਸਰਕਾਰ ਨੇ 22 ਜਨਵਰੀ ਨੂੰ ਛੁੱਟੀ ਦਾ ਐਲਾਨ ਵੀ ਕੀਤਾ ਹੈ। 22 ਜਨਵਰੀ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਬੰਦ ਰਹਿਣਗੇ ਅਤੇ ਇਨ੍ਹਾਂ ਵਿੱਚ ਕੋਈ ਕੰਮ ਨਹੀਂ ਕੀਤਾ ਜਾਵੇਗਾ। ਰਾਜਸਥਾਨ ਅਤੇ ਗੋਆ ਸਰਕਾਰਾਂ ਨੇ ਵੀ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਹੈ।