ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਸਾਹਮਣੇ ਆਈ ਹੈ। ਇਸ ਸੂਚੀ ਵਿੱਚ ਫਰਾਂਸ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਫਰਾਂਸ ਦੇ ਨਾਗਰਿਕ ਬਿਨਾਂ ਵੀਜ਼ਾ 195 ਦੇਸ਼ਾਂ ਵਿਚ ਜਾ ਸਕਦੇ ਹਨ ਪਰ ਇਸ ਵਾਰ ਭਾਰਤ ਇਕ ਸਥਾਨ ਗੁਆ ਕੇ ਇਸ ਸੂਚੀ ਵਿਚ 85ਵੇਂ ਨੰਬਰ 'ਤੇ ਆ ਗਿਆ ਹੈ।
ਭਾਰਤੀ 62 ਦੇਸ਼ਾਂ ਦੀ ਮੁਫ਼ਤ ਯਾਤਰਾ ਕਰ ਸਕਦੇ ਹਨ
ਹੈਨਲੇ ਪਾਸਪੋਰਟ ਇੰਡੈਕਸ ਦੀ ਰਿਪੋਰਟ ਮੁਤਾਬਕ ਭਾਰਤੀ ਹੁਣ 62 ਦੇਸ਼ਾਂ ਦੀ ਮੁਫਤ ਯਾਤਰਾ ਕਰ ਸਕਦੇ ਹਨ। ਪਿਛਲੇ ਸਾਲ ਭਾਰਤੀ ਸਿਰਫ਼ 60 ਦੇਸ਼ਾਂ ਦੀ ਯਾਤਰਾ ਕਰ ਸਕਦੇ ਸਨ।
ਪਾਕਿਸਤਾਨ ਦਾ ਪਾਸਪੋਰਟ 106ਵੇਂ ਨੰਬਰ 'ਤੇ
ਪਾਕਿਸਤਾਨ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ 106ਵੇਂ ਸਥਾਨ 'ਤੇ ਹੈ। ਭਾਰਤ ਦਾ ਗੁਆਂਢੀ ਦੇਸ਼ ਬੰਗਲਾਦੇਸ਼ ਵੀ ਪਿਛਲੇ ਸਾਲ ਨਾਲੋਂ ਇੱਕ ਸਥਾਨ ਹੇਠਾਂ 101ਵੇਂ ਤੋਂ 102ਵੇਂ ਸਥਾਨ 'ਤੇ ਆ ਗਿਆ ਹੈ। ਜਦੋਂ ਕਿ ਮਾਲਦੀਵੀਅਨ ਪਾਸਪੋਰਟ 58ਵੇਂ ਸਥਾਨ 'ਤੇ ਹੈ ਅਤੇ ਮਾਲਦੀਵ ਦੇ ਪਾਸਪੋਰਟ ਧਾਰਕ 96 ਦੇਸ਼ਾਂ ਦੀ ਵੀਜ਼ਾ ਮੁਫ਼ਤ ਯਾਤਰਾ ਕਰ ਸਕਦੇ ਹਨ।