ਖ਼ਬਰਿਸਤਾਨ ਨੈੱਟਵਰਕ- ਇੰਦੌਰ ਹਵਾਈ ਅੱਡੇ 'ਤੇ ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਦੌਰਾਨ ਫਲਾਈ ਵਿੱਚ ਕੁੱਲ 161 ਯਾਤਰੀ ਸਵਾਰ ਸਨ। ਜਾਣਕਾਰੀ ਅਨੁਸਾਰ ਜਹਾਜ਼ ਦਾ ਇੱਕ ਇੰਜਣ ਹਵਾ ਵਿੱਚ ਬੰਦ ਹੋ ਗਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਤੁਹਾਨੂੰ ਦੱਸ ਦੇਈਏ ਕਿ ਹਰ ਰੋਜ਼ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦਿੱਲੀ ਤੋਂ ਸਵੇਰੇ 6.40 ਵਜੇ ਰਵਾਨਾ ਹੁੰਦੀ ਹੈ ਅਤੇ ਸਵੇਰੇ 8.15 ਵਜੇ ਇੰਦੌਰ ਪਹੁੰਚਦੀ ਹੈ ਪਰ ਅੱਜ ਸਵੇਰੇ ਇਹ ਦਿੱਲੀ ਤੋਂ ਸਵੇਰੇ 8.28 ਵਜੇ ਰਵਾਨਾ ਹੋਈ ਪਰ ਜਿਵੇਂ ਹੀ ਉਡਾਣ ਇੰਦੌਰ ਪਹੁੰਚੀ, ਇਸਦੇ ਖੱਬੇ ਇੰਜਣ ਵਿੱਚ ਤਕਨੀਕੀ ਖਰਾਬੀ ਆ ਗਈ। ਜਿਸ ਤੋਂ ਬਾਅਦ ਤੁਰੰਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ਾਂ ਵਿੱਚ ਲਗਾਤਾਰ ਸਮੱਸਿਆਵਾਂ
ਜ਼ਿਕਰਯੋਗ ਹੈ ਕਿ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਵਿੱਚ ਕੋਈ ਸਮੱਸਿਆ ਆਈ ਹੋਵੇ। ਇਸ ਤੋਂ ਪਹਿਲਾਂ 12 ਜੂਨ ਨੂੰ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ 241 ਲੋਕਾਂ ਦੀ ਮੌਤ ਹੋ ਗਈ ਸੀ। 22 ਜੁਲਾਈ ਨੂੰ, ਹਾਂਗਕਾਂਗ ਤੋਂ ਦਿੱਲੀ ਆ ਰਹੀ ਫਲਾਈਟ AI-315 ਦੀ ਲੈਂਡਿੰਗ ਤੋਂ ਬਾਅਦ, ਐਕਸੀਲਰੀ ਪਾਵਰ ਯੂਨਿਟ ਵਿੱਚ ਅੱਗ ਲੱਗ ਗਈ ਸੀ।