ਖ਼ਬਰਿਸਤਾਨ ਨੈੱਟਵਰਕ: ਹੈਦਰਾਬਾਦ ਹਵਾਈ ਅੱਡੇ ਤੋਂ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਇਟ ਸ਼ਨੀਵਾਰ ਨੂੰ ਉਡਾਣ ਭਰਨ ਤੋਂ 16 ਮਿੰਟ ਬਾਅਦ ਹੀ ਹੈਦਰਾਬਾਦ ਵਾਪਸ ਆ ਗਈ। ਫਲਾਇਟ ਨੇ ਸਵੇਰੇ 11:45 ਵਜੇ ਥਾਈਲੈਂਡ ਦੇ ਫੁਕੇਟ 'ਚ ਲੈਂਡ ਕਰਨਾ ਸੀ। ਜਹਾਜ਼ ਬੋਇੰਗ 737 ਮੈਕਸ 8 IX110 ਸਵੇਰੇ 6:40 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਇਆ।
ਜਹਾਜ਼ 'ਚ ਤਕਨੀਕੀ ਖਰਾਬੀ ਹੋਣ ਕਰਕੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਪਾਇਲਟ ਉਡਾਣ ਨੂੰ ਹੈਦਰਾਬਾਦ ਵਾਪਸ ਲੈ ਆਇਆ।ਹਾਲਾਂਕਿ ਖਰਾਬੀ ਦੀ ਕਿਸਮ ਦਾ ਅਧਿਕਾਰਤ ਤੌਰ 'ਤੇ ਪਤਾ ਨਹੀਂ ਲੱਗ ਸਕਿਆ। ਏਅਰ ਇੰਡੀਆ ਐਕਸਪ੍ਰੈਸ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਅਹਿਮਦਾਬਾਦ ਪਲੇਨ ਕ੍ਰੈਸ਼ ਤੋਂ ਬਾਅਦ ਲਗਾਤਾਰ ਤੇ ਜਹਾਜ਼ 'ਚ ਤਕਨੀਕੀ ਖਰਾਬੀਆਂ ਦੀਆਂ ਖਬਰਾਂ ਤੋਂ ਸਾਹਮਣੇ ਆ ਰਹੀਆਂ ਹਨ।
ਇਸ ਤੋਂ ਪਹਿਲਾਂ ਇੰਡੀਗੋ ਫਲਾਈਟ ਦੀ ਮੁੰਬਈ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਏਅਰਲਾਈਨ ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਤੋਂ ਉਡਾਣ ਭਰਦੇ ਸਮੇਂ ਫਲਾਈਟ ਵਿੱਚ ਤਕਨੀਕੀ ਨੁਕਸ ਪਾਇਆ ਗਿਆ ਸੀ। ਪ੍ਰੋਟੋਕੋਲ ਦੇ ਅਨੁਸਾਰ, ਜਹਾਜ਼ ਨੂੰ ਮੋੜ ਕੇ ਮੁੰਬਈ ਹਵਾਈ ਅੱਡੇ 'ਤੇ ਉਤਾਰਿਆ ਗਿਆ।
ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਫਲਾਈਟ ਨੰਬਰ 6E 6271 ਨੂੰ ਬੁੱਧਵਾਰ ਰਾਤ 9.52 ਦੇ ਕਰੀਬ ਮੁੰਬਈ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਤਰਾਂ ਅਨੁਸਾਰ ਫਲਾਈਟ ਦਾ ਇੰਜਣ ਹਵਾ ਵਿੱਚ ਫੇਲ੍ਹ ਹੋ ਗਿਆ। ਜਹਾਜ਼ ਵਿੱਚ 191 ਲੋਕ ਸਵਾਰ ਸਨ। ਹਾਲਾਂਕਿ, ਇੰਡੀਗੋ ਨੇ ਇੰਜਣ ਫੇਲ੍ਹ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।