ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਡਰਾਈਵਰ ਰਾਤ ਸਮੇਂ ਪੈਟਰੋਲ ਪੰਪਾਂ ’ਤੇ ਆਪਣੇ ਵਾਹਨਾਂ ਵਿੱਚ ਪੈਟਰੋਲ ਭਰ ਕੇ ਬਿਨਾਂ ਪੈਸੇ ਦਿੱਤੇ ਭੱਜ ਜਾਂਦੇ ਹਨ। ਅਜਿਹੇ 'ਚ ਸਾਵਧਾਨੀ ਦੇ ਤੌਰ 'ਤੇ ਲੁਧਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਮੀਟਿੰਗ ਕੀਤੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਰਾਤ ਸਮੇਂ ਪੈਟਰੋਲ ਪੰਪਾਂ ’ਤੇ ਆਉਣ ਵਾਲੇ ਵਾਹਨਾਂ ਤੋਂ ਪਹਿਲਾਂ ਪੈਸੇ ਲਏ ਜਾਣਗੇ। ਇਹ ਫੈਸਲਾ ਰਾਤ ਭਰ ਲਾਗੂ ਰਹੇਗਾ ਤੇ ਕੰਮ ਪਹਿਲਾਂ ਵਾਂਗ ਹੀ ਜਾਰੀ ਰਹੇਗਾ।
ਦੱਸ ਦਈਏ ਕਿ ਲੁਧਿਆਣਾ ਜ਼ਿਲੇ ਦੇ ਬਾਹਰਵਾਰ ਸਥਿਤ ਪੈਟਰੋਲ ਪੰਪਾਂ 'ਤੇ ਰਾਤ ਸਮੇਂ ਅਜਿਹੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ, ਜਿੱਥੇ ਨਕਾਬਪੋਸ਼ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਮੁਲਾਜ਼ਮਾਂ ਤੋਂ ਨਕਦੀ ਲੁੱਟ ਲੈਂਦੇ ਹਨ। ਹੁਣ ਸਾਵਧਾਨੀ ਵਜੋਂ ਪਹਿਲਾਂ ਪੈਸੇ ਲਏ ਜਾਣਗੇ।