ਲੁਧਿਆਣਾ 'ਚ ਐਕਟਿਵਾ ਸਵਾਰ ਨੌਜਵਾਨ 'ਤੇ ਬਾਈਕ ਸਵਾਰ ਦੋ ਵਿਅਕਤੀਆਂ ਨੇ ਹਮਲਾ ਕੀਤਾ । ਬਦਮਾਸ਼ਾਂ ਨੇ ਜਿਵੇਂ ਹੀ ਐਕਟਿਵਾ ਸਵਾਰ ਨੌਜਵਾਨ 'ਤੇ ਹਮਲਾ ਕੀਤਾ ਤਾਂ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਉਸ 'ਤੇ ਦਾਤ ਨਾਲ ਹਮਲਾ ਕਰ ਦਿੱਤਾ। ਨੌਜਵਾਨ ਨੇ ਬੜੀ ਮੁਸ਼ਕਲ ਨਾਲ ਉਥੋਂ ਭੱਜ ਕੇ ਆਪਣੀ ਜਾਨ ਬਚਾਈ।
ਚਾਹ ਦੀ ਦੁਕਾਨ ਵਿਚ ਲੁਕ ਕੇ ਬਚਾਈ ਆਪਣੀ ਜਾਨ
ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰਨ ਲਈ ਉਸ ਦਾ ਪਿੱਛਾ ਵੀ ਕੀਤਾ। ਨੌਜਵਾਨ ਨੇ ਚਾਹ ਦੀ ਦੁਕਾਨ 'ਚ ਲੁਕ ਕੇ ਆਪਣੀ ਜਾਨ ਬਚਾਈ। ਬਦਮਾਸ਼ ਨੌਜਵਾਨ ਦਾ ਮੋਬਾਈਲ ਅਤੇ ਉਸ ਦੀ ਐਕਟਿਵਾ ਤੋੜ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸ਼ਰੇਆਮ ਹੋ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਇਲਾਕਾ ਨਿਵਾਸੀ ਡਰੇ ਹੋਏ ਹਨ ਕਿ ਭਲਕੇ ਉਨ੍ਹਾਂ ਨਾਲ ਵੀ ਅਜਿਹਾ ਕੁਝ ਨਾ ਵਾਪਰ ਜਾਵੇ ਹੈ।
ਪੁਲਿਸ ਹਮਲਾਵਰਾਂ ਦੀ ਕਰ ਰਹੀ ਹੈ ਭਾਲ
ਐਸਐਚਓ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਕੌਣ ਹੈ ਅਤੇ ਕਿਸ ਨੌਜਵਾਨ ਨੇ ਹਮਲਾ ਕੀਤਾ ਹੈ। ਪੁਲੀਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਲਿਆ ਹੈ। ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।