ਜਲੰਧਰ ਦੇ ਭੋਗਪੁਰ ਨੇੜੇ ਸ਼ੂਗਰ ਮਿੱਲ ਵਿੱਚ ਨਗਰ ਨਿਗਮ ਵੱਲੋਂ ਸੀਐਨਜੀ ਪਲਾਂਟ ਲਾਇਆ ਜਾਣਾ ਹੈ। ਹਾਲਾਂਕਿ ਅਜੇ ਤੱਕ ਇਸ ਦਾ ਨਿਰਮਾਣ ਨਹੀਂ ਹੋਇਆ ਹੈ ਪਰ ਇਸ ਸਬੰਧੀ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਸਾਨਾਂ ਨੂੰ ਨਾਲ ਲੈ ਕੇ ਡੀ ਸੀ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੂੰ ਮਿਲਣ ਦੀ ਅਪੀਲ ਵੀ ਕੀਤੀ।
ਨਗਰ ਨਿਗਮ ਲੋਕਾਂ ਨੂੰ ਗੁੰਮਰਾਹ ਕਰ ਰਿਹਾ
ਵਿਧਾਇਕ ਕੋਟਲੀ ਨੇ ਕਿਹਾ ਕਿ ਭੋਗਪੁਰ ਖੰਡ ਮਿੱਲ ਦੇ ਅੰਦਰ ਸੀਐਨਜੀ ਪਲਾਂਟ ਸਬੰਧੀ ਨਗਰ ਨਿਗਮ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਕਿਉਂਕਿ ਅਜੇ ਤੱਕ ਇਸ ਪਲਾਂਟ ਨੂੰ ਲੈ ਕੇ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਹੋ ਸਕਿਆ ਹੈ, ਜਿਸ ਕਰਕੇ ਪ੍ਰਸ਼ਾਸਨ ਉਸ ਜਗ੍ਹਾ ਉਤੇ ਕਿਸੇ ਪ੍ਰਾਈਵੇਟ ਕੰਪਨੀ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ।
ਮਿੱਲ 'ਚ ਚੱਲ ਰਹੇ ਕੰਮ ਨੂੰ ਰੋਕਿਆ ਜਾਵੇਗਾ
ਕੋਟਲੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੰਮ ਨਾ ਰੋਕਿਆ ਤਾਂ ਅਸੀਂ ਖੁਦ ਜਾ ਕੇ ਕੰਮ ਬੰਦ ਕਰਵਾਵਾਂਗੇ। ਪਰ ਜੇਕਰ ਉਥੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਡੀਸੀ ਅਤੇ ਖੰਡ ਮਿੱਲ ਮਾਲਕ ਜ਼ਿੰਮੇਵਾਰ ਹੋਣਗੇ। ਅਸੀਂ ਆਪਣਾ ਮੰਗ ਪੱਤਰ ਡੀਸੀ ਨੂੰ ਹੀ ਦੇਵਾਂਗੇ।