ਜਲੰਧਰ ਦੇ ਮਾਡਲ ਟਾਊਨ ਸਥਿਤ ਇਕ ਰੈਸਟੋਰੈਂਟ ਵਿਚ ਅੱਗ ਲੱਗ ਗਈ। ਇਹ ਅੱਗ ਯੈੱਸ ਬੈਂਕ ਦੀ ਇਮਾਰਤ 'ਚ ਅੱਗ ਲੱਗੀ। ਦੱਸ ਦੇਈਏ ਕਿ ਹੇਠਾਂ ਯੈੱਸ ਬੈਂਕ ਹੈ ਤੇ ਰੈਸਟੋਰੈਂਟ ਬਰਿਊ ਟਾਈਮਜ਼ ਉਪਰਲੀ ਮੰਜ਼ਿਲ ਉਤੇ ਬਣਿਆ ਹੈ। ਅੱਗ ਲੱਗਣ ਤੋਂ ਬਾਅਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ।
ਰੈਸਟੋਰੈਂਟ ਵਿੱਚ ਫਸੇ ਕਈ ਲੋਕ
ਅੱਗ ਲੱਗਣ ਤੋਂ ਬਾਅਦ ਹੋਟਲ ਸਟਾਫ ਦੇ ਅੰਦਰ ਫਸੇ ਹੋਣ ਦੀ ਸੂਚਨਾ ਹੈ। ਲੋਕਾਂ ਨੇ ਤੁਰੰਤ ਇਸ ਬਾਰੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ।
ਵੈਲਡਿੰਗ ਕਾਰਨ ਲੱਗੀ ਅੱਗ
ਲੋਕਾਂ ਦੇ ਦੱਸਣ ਅਨੁਸਾਰ ਇਮਾਰਤ 'ਚ ਅੱਗ ਲੱਗਣ ਦਾ ਕਾਰਨ ਵੈਲਡਿੰਗ ਹੈ। ਪਹਿਲੀ ਮੰਜ਼ਿਲ 'ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਉੱਥੇ ਲੱਕੜ ਅਤੇ ਕਾਗਜ਼ ਪਏ ਸਨ।ਜਿਵੇਂ ਹੀ ਵੈਲਡਿੰਗ ਦੀ ਚੰਗਿਆੜੀ ਡਿੱਗੀ ਤਾਂ ਅੱਗ ਲੱਗ ਗਈ।ਅੱਗ ਲੱਗਣ ਕਾਰਨ ਪਹਿਲੀ, ਦੂਜੀ ਅਤੇ ਤੀਜੀ ਮੰਜ਼ਿਲ ਦੇ ਸ਼ੀਸ਼ੇ ਅਤੇ ਅੰਦਰ ਪਿਆ ਸਾਮਾਨ ਵੀ ਨੁਕਸਾਨਿਆ ਗਿਆ।
ਰੈਸਟੋਰੈਂਟ ਸਟਾਫ ਬੇਹੋਸ਼
ਇਮਾਰਤ ਵਿੱਚ ਅੱਗ ਲੱਗਣ ਕਾਰਨ ਰੈਸਟੋਰੈਂਟ ਦੀ ਇੱਕ ਸਟਾਫ਼ ਔਰਤ ਬੇਹੋਸ਼ ਹੋ ਗਈ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।