ਖਬਰਿਸਤਾਨ ਨੈੱਟਵਰਕ- ਜੈਪੁਰ ਵਿੱਚ ਏਅਰ ਇੰਡੀਆ ਦੀ ਇੱਕ ਫਲਾਈਟ ਵਿੱਚ ਉਡਾਣ ਭਰਦੇ ਹੀ ਤਕਨੀਕੀ ਖਰਾਬੀ ਪਾਈ ਗਈ। ਜਿਸ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਾਣਕਾਰੀ ਅਨੁਸਾਰ, ਉਡਾਣ ਭਰਨ ਤੋਂ ਲਗਭਗ 18 ਮਿੰਟ ਬਾਅਦ ਜਹਾਜ਼ ਰਨਵੇਅ 'ਤੇ ਵਾਪਸ ਉਤਰ ਗਿਆ।
ਜਹਾਜ਼ ਦਾ ਕਾਰਗੋ ਗੇਟ ਖੁੱਲ੍ਹਾ ਰਿਹਾ
ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੂੰ ਸੂਚਨਾ ਮਿਲੀ ਕਿ ਜਹਾਜ਼ ਦਾ ਕਾਰਗੋ ਗੇਟ ਖੁੱਲ੍ਹਾ ਰਹਿ ਗਿਆ ਸੀ, ਜਿਸ ਤੋਂ ਬਾਅਦ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ। ਤੁਹਾਨੂੰ ਦੱਸ ਦੇਈਏ ਕਿ ਇਹ ਜਹਾਜ਼ ਨੇ ਜੈਪੁਰ ਤੋਂ ਮੁੰਬਈ ਲਈ ਉਡਾਣ ਭਰੀ ਸੀ।
18 ਮਿੰਟ ਹਵਾ ਵਿੱਚ ਰਹਿਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ
ਇਸ ਘਟਨਾ ਤੋਂ ਬਾਅਦ, ਪਾਇਲਟ ਨੇ ਤੁਰੰਤ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਲਗਭਗ 18 ਮਿੰਟ ਹਵਾ ਵਿੱਚ ਰਹਿਣ ਤੋਂ ਬਾਅਦ, ਉਡਾਣ ਦੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ।