ਖਬਰਿਸਤਾਨ ਨੈੱਟਵਰਕ- ਹਿਮਾਚਲ ਪ੍ਰਦੇਸ਼ 'ਚ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫਿਰ ਵਿਵਾਦਤ ਬਿਆਨ ਕਾਰਣ ਚਰਚਾ 'ਚ ਆ ਗਈ ਹੈ। ਕੰਗਨਾ ਨੇ ਪੰਜਾਬ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ। ਕੰਗਨਾ ਨੇ ਕਿਹਾ ਕਿ 'ਨਸ਼ੇ ਦੀ ਸਥਿਤੀ ਇੰਨੀ ਗੰਭੀਰ ਹੈ ਕਿ ਜੇਕਰ ਇਸ ਨੂੰ ਲੈ ਕੇ ਸਖ਼ਤ ਕਦਮ ਨਹੀਂ ਚੁੱਕੇ ਗਏ ਤਾਂ ਹਿਮਾਚਲ 'ਚ ਪੰਜਾਬ ਦੀਆਂ ਵਿਧਵਾਵਾਂ ਵਾਲੇ ਪਿੰਡਾਂ ਵਰਗੇ ਹਾਲਾਤ ਬਣ ਜਾਣਗੇ।
ਕੰਗਨਾ ਨੇ ਅੱਗੇ ਕਿਹਾ ਕਿ ਹਿਮਾਚਲ ਦੇ ਬੱਚੇ ਮਾਸੂਮ ਹਨ, ਉਨ੍ਹਾਂ ਨੇ ਪੰਜਾਬ-ਪਾਕਿਸਤਾਨ ਤੋਂ ਆਉਣ ਵਾਲੇ ਨਸ਼ਿਆਂ ਕਾਰਨ ਆਪਣੀਆਂ ਮਾਵਾਂ ਦੇ ਗਹਿਣੇ ਵੇਚ ਰਹੇ ਹਨ। ਬੱਚਿਆਂ ਨੇ ਵਾਹਨ ਚੋਰੀ ਕਰ ਕੇ ਵੇਚਣੇ ਸ਼ੁਰੂ ਕਰ ਦਿੱਤੇ ਹਨ। ਨਸ਼ੇ ਦੀ ਲਤ ਕਾਰਨ ਸਥਿਤੀ ਮੌਤ ਤੋਂ ਵੀ ਭੈੜੀ ਹੋ ਜਾਂਦੀ ਹੈ ਕਿਉਂਕਿ ਉਹ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲੈਂਦੇ ਹਨ ਅਤੇ ਫਰਨੀਚਰ ਤੋੜਨਾ ਸ਼ੁਰੂ ਕਰ ਦਿੰਦੇ ਹਨ।
ਕੰਗਣਾ ਪਹਿਲਾਂ ਵੀ ਪੰਜਾਬ ਬਾਰੇ ਵਿਵਾਦਤ ਬਿਆਨ ਦੇ ਚੁੱਕੀ ਹੈ
ਇਸ ਤੋਂ ਪਹਿਲਾਂ ਵੀ ਕੰਗਣਾ ਕਈ ਵਾਰ ਪੰਜਾਬ ਨੂੰ ਲੈ ਕੇ ਵਿਵਾਦਤ ਬਿਆਨ ਦੇ ਚੁੱਕੀ ਹੈ, ਪਿਛਲੇ ਦੋ-ਤਿੰਨ ਸਾਲਾਂ ਵਿੱਚ ਕੰਗਨਾ ਰਣੌਤ ਜ਼ਿਆਦਾਤਰ ਐਕਸ (ਟਵਿੱਟਰ) ਰਾਹੀਂ ਕਿਸਾਨਾਂ ਜਾਂ ਪੰਜਾਬ ਨਾਲ ਜੁੜੇ ਮੁੱਦਿਆਂ ਉੱਤੇ ਵਿਵਾਦਿਤ ਬਿਆਨ ਦਿੰਦੀ ਰਹੀ।
ਪੰਜਾਬ-ਹਰਿਆਣਾ ਦੇ ਕਿਸਾਨ, ਪੰਜਾਬ ਦੀ ਕਿਸਾਨ ਬੀਬੀ ਮਹਿੰਦਰ ਕੌਰ, ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ, ਪੰਜਾਬੀ ਗਾਇਕ ਸ਼ੁਭ, ਪੰਜਾਬੀ ਗਾਇਕ ਰਣਜੀਤ ਬਾਵਾ, ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨ ਕਰਦੀਆਂ ਔਰਤਾਂ ਨਾਲ ਕੰਗਨਾ ਰਣੌਤ ਦੀ ਸ਼ਬਦੀ ਜੰਗ ਜਗ ਜ਼ਾਹਰ ਹੈ।