ਖਬਰਿਸਤਾਨ ਨੈਟਵਰਕ: ਹਿਮਾਚਲ ਦੇ ਊਨਾ ਜ਼ਿਲੇ ਤੋਂ ਕੋਨਸਲਰ ਦੇ ਨਸ਼ਾ ਕਰਨ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਗਗਰੇਟ ਇਲਾਕੇ 'ਚ ਨਸ਼ੀਲੇ ਕੈਪਸੂਲ ਸਮੇਤ ਫੜੇ ਗਏ ਕੌਂਸਲਰ ਵਰਿੰਦਰ ਕੁਮਾਰ ਦੇ ਘਰੋਂ 210 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ।
ਬਾਥਰੂਮ ਅਤੇ ਘਰ ਨੇੜੇ ਝਾੜੀਆਂ 'ਚੋਂ ਨਸ਼ੀਲੇ ਪਦਾਰਥ ਬਰਾਮਦ
ਦੱਸ ਦਈਏ ਕਿ ਪੁਲਿਸ ਨੇ ਸਵੇਰੇ ਅੱਠ ਵਜੇ ਘਰ ’ਤੇ ਛਾਪਾ ਮਾਰਿਆ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਰਾਬ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਰਾਬ ਦੀਆਂ ਕੁਝ ਪੇਟੀਆਂ ਬਾਥਰੂਮ ਵਿੱਚੋਂ ਅਤੇ ਬਾਕੀ ਘਰ ਦੇ ਨੇੜੇ ਝਾੜੀਆਂ ਵਿੱਚੋਂ ਬਰਾਮਦ ਹੋਈਆਂ ਹਨ। ਕੌਂਸਲਰ ਨੂੰ 28,560 ਨਸ਼ੀਲੇ ਕੈਪਸੂਲ ਬਰਾਮਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਾਮਲੇ ਸਬੰਧੀ ਮੁਲਜ਼ਮਾਂ ਕੋਲੋਂ ਪੜਤਾਲ ਹੈ ਜਾਰੀ
ਰਿਮਾਂਡ 'ਤੇ ਪੜਤਾਲ ਤੋਂ ਬਾਅਦ ਪੁਲਿਸ ਨੂੰ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਮਿਲੀ ਹੈ। ਦੱਸ ਦਈਏ ਕਿ ਨਸ਼ੀਲੇ ਕੈਪਸੂਲ ਮਾਮਲੇ 'ਚ ਕੌਂਸਲਰ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਮੁਲਜ਼ਮਾਂ ਦਾ ਚਾਰ ਦਿਨ ਦਾ ਰਿਮਾਂਡ ਲੈ ਕੇ ਪੜਤਾਲ ਕਰ ਰਹੀ ਹੈ। ਹੁੱਣ ਇਸ ਮਾਮਲੇ 'ਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ।