ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਚ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਇਹ ਹਾਦਸਾ ਟਰੱਕ ਤੇ ਟਰੈਕਟਰ ਦੀ ਟੱਕਰ ਕਾਰਨ ਵਾਪਰਿਆ। ਇਹ ਹਾਦਸਾ ਕਛੂਵਾ ਸਰਹੱਦ ਨੇੜੇ ਵਾਪਰਿਆ। ਪੁਲਸ ਮੁਤਾਬਕ 13 ਲੋਕਾਂ ਨੂੰ ਲੈ ਕੇ ਟਰੈਕਟਰ ਟਰਾਲੀ ਵਾਰਾਣਸੀ ਵੱਲ ਜਾ ਰਹੀ ਸੀ, ਜਦੋਂ ਟਰੱਕ ਚਾਲਕ ਕੰਟਰੋਲ ਗੁਆ ਬੈਠਾ। ਜਿਸ ਕਾਰਨ ਇਹ ਹਾਦਸਾ ਵਾਪਰਿਆ।
ਮ੍ਰਿਤਕਾਂ ਦੀ ਪਛਾਣ
ਰਾਹਗੀਰਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਸ਼ੁਰੂ ਹੋਇਆ । ਹਾਦਸੇ 'ਚ ਮਰਨ ਵਾਲਿਆਂ ਦੀ ਪਛਾਣ ਵਿਕਾਸ (20), ਬੀਰਬਲਪੁਰ ਵਾਸੀ ਅਨਿਲ (35), ਸੂਰਜ ਕੁਮਾਰ (22), ਪ੍ਰੇਮ ਕੁਮਾਰ (40), ਨਿਤਿਨ ਕੁਮਾਰ (22), ਸਨੋਹਰ (25), ਰਾਕੇਸ਼ ਕੁਮਾਰ (25), ਰਾਹੁਲ ਕੁਮਾਰ (26) ਅਤੇ ਰੋਸ਼ਨ ਕੁਮਾਰ ਵਜੋਂ ਹੋਈ ਹੈ। ਜ਼ਖ਼ਮੀਆਂ 'ਚ ਆਕਾਸ਼, ਜਾਮੁਨੀ ਤੇ ਅਜੈ ਸਰੋਜ ਸ਼ਾਮਲ ਹਨ।
ਜਹਾਜ਼ 'ਚ 13 ਲੋਕ ਸਨ ਸਵਾਰ
ਜਾਣਕਾਰੀ ਮੁਤਾਬਕ ਟਰੈਕਟਰ 'ਤੇ ਕੁੱਲ 13 ਲੋਕ ਸਵਾਰ ਸਨ। ਸਾਰੇ ਮਜ਼ਦੂਰ ਔਰਾਈ ਦੇ ਤਿਵਾੜੀ ਪਿੰਡ ਤੋਂ ਕਾਸਟਿੰਗ ਦਾ ਕੰਮ ਕਰਕੇ ਵਾਰਾਣਸੀ 'ਚ ਆਪਣੇ ਘਰਾਂ ਨੂੰ ਪਰਤ ਰਹੇ ਸਨ ਪਰ ਇਸ ਦੌਰਾਨ ਹਾਦਸਾ ਵਾਪਰ ਗਿਆ ਤੇ 10 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਹਾਈਵੇਅ ਜਾਮ ਕਰ ਦਿੱਤਾ।