• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪਲਾਟ ਖਰੀਦ ਮਾਮਲੇ 'ਚ ਫਰਾਰ ਮਨਪ੍ਰੀਤ ਬਾਦਲ ਨੇ ਦਿੱਤੀ ਸਫ਼ਾਈ, ਖ਼ੁਦ ਨੂੰ ਦੱਸਿਆ ਨਿਰਦੋਸ਼, BDA ਅਧਿਕਾਰੀਆਂ ਸਿਰ ਮੜੇ ਦੋਸ਼

10/6/2023 4:51:43 PM Gagan Walia     punjab news, manpreet badal,plot purchase case,bathinda news, punjab latest news    ਪਲਾਟ ਖਰੀਦ ਮਾਮਲੇ 'ਚ ਫਰਾਰ ਮਨਪ੍ਰੀਤ ਬਾਦਲ ਨੇ ਦਿੱਤੀ ਸਫ਼ਾਈ, ਖ਼ੁਦ ਨੂੰ ਦੱਸਿਆ ਨਿਰਦੋਸ਼, BDA ਅਧਿਕਾਰੀਆਂ ਸਿਰ ਮੜੇ ਦੋਸ਼ 

ਬਠਿੰਡਾ ਦੇ ਮਾਡਲ ਟਾਊਨ ਫੇਜ਼ ਇਕ ਵਿਚ ਪਲਾਟ ਖਰੀਦਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਕਤ ਸਾਰਾ ਮਾਮਲਾ ਬੀਡੀਏ ਦੇ ਅਧਿਕਾਰੀਆਂ ਉੱਪਰ ਸੁੱਟ ਦਿੱਤਾ ਹੈ।

ਜ਼ਮਾਨਤ ਅਰਜ਼ੀ 'ਚ ਹੋਏ ਖੁਲਾਸੇ

ਮਨਪ੍ਰੀਤ ਵੱਲੋਂ ਬਠਿੰਡਾ ਅਦਾਲਤ ਵਿਚ ਲਾਈ ਜ਼ਮਾਨਤ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਵਿਚ ਬਿਲਕੁਲ ਨਿਰਦੋਸ਼ ਹੈ। ਜੇਕਰ ਪਲਾਟ ਖਰੀਦਣ ਦੇ ਮਾਮਲੇ ਵਿਚ ਨਿਯਮਾਂ ਦਾ ਉਲੰਘਣ ਹੋਇਆ ਹੈ ਤਾਂ ਇਸ ਲਈ ਬੀਡੀਏ ਦੇ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਉਨ੍ਹਾਂ ਨੇ ਬੀਡੀਏ ਦੇ ਅਧਿਕਾਰੀਆਂ ’ਤੇ ਕੋਈ ਦਬਾਅ ਨਹੀਂ ਪਾਇਆ। ਜੇਕਰ ਪਲਾਟਾਂ ਦੀ ਬੋਲੀ ਦੌਰਾਨ ਆਨਲਾਈਨ ਨਕਸ਼ੇ ਅਪਲੋਡ ਨਹੀਂ ਕੀਤੇ ਗਏ ਅਤੇ ਉਕਤ ਪਲਾਟਾਂ ਦੀ ਲੋਕੇਸ਼ਨ ਵੀ ਨਹੀਂ ਪਾਈ ਗਈ ਤਾਂ ਇਸ ਲਈ ਮਨਪ੍ਰੀਤ ਨਹੀਂ ਬੀਡੀਏ ਦੇ ਅਧਿਕਾਰੀ ਜ਼ਿੰਮੇਵਾਰ ਹਨ। ਜ਼ਮਾਨਤ ਅਰਜ਼ੀ ਵਿਚ ਇਹ ਵੀ ਜ਼ਿਕਰ ਕੀਤਾ ਹੈ ਬੀਡੀਏ ਤੋਂ ਪਲਾਟ ਲੈਣ ਵਾਲਿਆਂ ਤੋਂ ਅੱਗੇ ਮਨਪ੍ਰੀਤ ਨੇ ਪਲਾਟਾਂ ਦੀ ਖਰੀਦ ਕੀਤੀ ਹੈ। 

ਬੀਡੀਏ ਦੇ ਅਧਿਕਾਰੀ ਜ਼ਿੰਮੇਵਾਰ 

ਜੇਕਰ ਉਕਤ ਪਲਾਟਾਂ ਦੀ ਅਲਾਟਮੈਂਟ ਵਿਚ ਨਿਯਮਾਂ ਅਤੇ ਸ਼ਰਤਾਂ ਦੀ ਕੋਈ ਉਲੰਘਣਾ ਹੋਈ ਹੈ, ਜਿਵੇਂ ਕਿ ਸਹੀ ਨੰਬਰਾਂ ਵਾਲੇ ਪਲਾਟਾਂ ਦਾ ਸਹੀ ਨਕਸ਼ਾ ਅਪਲੋਡ ਨਾ ਕਰਨਾ, ਸਫਲ ਬੋਲੀਕਾਰ ਨੂੰ ਘੱਟ ਦਰ ’ਤੇ ਅਲਾਟਮੈਂਟ ਜਾਂ ਸਫਲ ਬੋਲੀਕਾਰ ਲਈ ਪਿਛਲੀਆਂ ਨਿਲਾਮੀ ਦੀਆਂ ਦਰਾਂ ਦੇ ਅੰਤਰ ’ਤੇ, ਵਪਾਰਕ ਪਲਾਟਾਂ ਨੂੰ ਰਿਹਾਇਸ਼ੀ ਵਿਚ ਤਬਦੀਲ ਕਰਨ ਦੀ ਕਾਰਵਾਈ ਬੀਡੀਏ ਦੇ ਅਧਿਕਾਰੀਆਂ ਨੇ ਕੀਤੀ ਹੈ। ਜੇਕਰ ਨੌ ਮਹੀਨੇ ਪਹਿਲਾਂ ਤਬਦੀਲ ਹੋ ਚੁੱਕੀ ਅਧਿਕਾਰੀ ਦੇ ਦਸਤਖਤਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਲਈ ਵੀ ਬੀਡੀਏ ਦੇ ਅਧਿਕਾਰੀ ਜ਼ਿੰਮੇਵਾਰ ਹਨ। ਇਸ ਵਿਚ ਮਨਪ੍ਰੀਤ ਬਾਦਲ ਦਾ ਕੋਈ ਰੋਲ ਨਹੀਂ ਹੈ। ਇਸ ਲਈ ਪੰਜਾਬ ਸਰਕਾਰ ਬੀਡੀਏ ਦੇ ਉਕਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ।

ਲੋਕਲ ਬਾਡੀ ਵਿਭਾਗ ਦਾ ਈ-ਮੈਪ ਪੋਰਟਲ ਪਿਛਲੇ ਇਕ ਹਫਤੇ ਤੋਂ ਬੰਦ, ਹਜ਼ਾਰਾਂ ਨਕਸ਼ੇ ਤੇ NOC ਫਾਈਲਾਂ ਪੈਂਡਿੰਗ ਮਨਪ੍ਰੀਤ ਦੇ ਵਕੀਲ ਵੱਲੋਂ ਅਦਾਲਤ ਵਿਚ ਜ਼ਮਾਨਤ ਲਈ ਦਿੱਤੀ ਗਈ ਅਰਜ਼ੀ ਨੂੰ ਖਾਰਜ ਕਰਨ ਵਾਲੇ ਹੁਕਮਾਂ ਵਿਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤਰ੍ਹਾਂ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਸਾਰੇ ਮਾਮਲੇ ਵਿਚ ਬੀਡੀਏ ਦੇ ਅਧਿਕਾਰੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਵਕੀਲ ਵੱਲੋਂ ਦਿੱਤੀ ਗਈ ਅਰਜ਼ੀ ਵਿਚ ਕਿਹਾ ਗਿਆ ਕਿ ਇਸ ਮਾਮਲੇ ਵਿਚ ਬੀਡੀਏ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਉਸ ਦੇ ਬਿਨੇਕਾਰ ਖ਼ਿਲਾਫ਼ ਨਹੀਂ।


ਮੁੱਖ ਮੰਤਰੀ ਮਾਨ ’ਤੇ ਲਾਏ ਸਿਆਸੀ ਬਦਲਾਖੋਰੀ ਦੇ ਦੋਸ਼


ਮਨਪ੍ਰੀਤ ਦੇ ਵਕੀਲਾਂ ਨੇ ਇਹ ਤਰਕ ਦਿੱਤਾ ਹੈ ਕਿ ਉਸ ਵਿਰੁੱਧ ਕੇਸ ਦਰਜ ਕਰਵਾਉਣ ਪਿੱਛੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੀ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਨੇ ਕਾਫ਼ੀ ਸਮਾਂ ਪਹਿਲਾਂ ਇਕ ਸਿਆਸੀ ਪਾਰਟੀ ਬਣਾਈ ਸੀ, ਆਖਰਕਾਰ ਦੋਵਾਂ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਸ਼ਾਮਲ ਹੋਣ ਕਾਰਣ ਇਹ ਪਾਰਟੀ ਖਤਮ ਹੋ ਗਈ, ਜਿਸ ਕਾਰਨ ਮੁੱਖ ਮੰਤਰੀ ਉਸ ਨਾਲ ਰੰਜਿਸ਼ ਰੱਖਦੇ ਹਨ। ਉਨ੍ਹਾਂ ਮੀਡੀਆ-ਪਲੇਟਫਾਰਮਾਂ ’ਤੇ ਮੁੱਖ ਮੰਤਰੀ ਵੱਲੋਂ ਮਨਪ੍ਰੀਤ ਵਿਰੁੱਧ ਕੇਸ ਦਰਜ ਦੇ ਐਲਾਨ ਦੇ ਸਬੂਤ ਵੀ ਅਦਾਲਤ ਅੱਗੇ ਰੱਖੇ ਸਨ। ਜ਼ਿਕਰਯੋਗ ਹੈ ਕਿ 24 ਸਤੰਬਰ ਨੂੰ ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬੀਡੀਏ ਤਤਕਾਲੀ ਪ੍ਰਸ਼ਾਸਕ ਵਿਕਰਮਜੀਤ ਸਿੰਘ ਸ਼ੇਰ ਗਿੱਲ, ਏਸੀਏ ਪੰਕਜ ਕਾਲੀਆ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।


 

'punjab news','manpreet badal','plot purchase case','bathinda news','punjab latest news'

Please Comment Here

Similar Post You May Like

Recent Post

  • ਕਾਂਗਰਸ ਜੇਕਰ ਟਿਕਟ ਦਿੰਦੀ ਹੈ ਤਾਂ 2027 ਦੀਆਂ ਚੋਣਾਂ ਜ਼ਰੂਰ ਲੜਾਂਗੀ : ਨਵਜੋਤ ਕੌਰ ਸਿੱਧੂ...

  • ਵਿਆਹ ਦੇ ਬੰਧਨ 'ਚ ਬੱਝੀ ਸਾਂਸਦ ਮਹੂਆ ਮੋਇਤਰਾ, BJD ਨੇਤਾ ਨਾਲ ਲਏ ਸੱਤ ਫੇਰੇ ...

  • IPL ਚੇਅਰਮੈਨ ਧੂਮਲ ਜਲੰਧਰ ਪਹੁੰਚੇ, RCB ਵਿਕਟਰੀ ਪਰੇਡ 'ਤੇ ਕਿਹਾ-ਇਹ ਸਰਕਾਰ ਦੀ ਜਵਾਬਦੇਹੀ ਹੈ ...

  • ਬਿਲ ਗੇਟਸ ਦਾ ਅਹਿਮ ਐਲਾਨ , ਦੌਲਤ ਦਾ ਵੱਡਾ ਹਿੱਸਾ ਕਰਨਗੇ ਦਾਨ ...

  • ਸੋਹਣ ਸਿੰਘ ਠੰਡਲ ਭਾਜਪਾ ਛੱਡ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ WELCOME ...

  • ਹੁਣ ਭਾਰਤ 'ਚ ਬਣਾਈ ਜਾਵੇਗੀ ਰਾਫੇਲ ਲੜਾਕੂ ਜਹਾਜ਼ ਦੀ ਬਾਡੀ , ਦਸੌਲਟ ਅਤੇ ਟਾਟਾ ਗਰੁੱਪ ਕੰਪਨੀ 'ਚ ਹੋਈ ਡੀਲ ...

  • ਹੁਣ ਅਸਾਨੀ ਨਾਲ ਮਿਲੇਗੀ ਤਤਕਾਲ ਟਿਕਟ, ਰੇਲਵੇ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ ...

  • ਅਮਰੀਕਾ 'ਚ ਪੁੱਤ ਦਾ BIRTHDAY ਸੈਲੀਬ੍ਰੇਟ ਕਰਨ ਜਾ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ, ਭਾਰਤੀ ਮੂਲ ਦੀਆਂ ਮਾਵਾਂ-ਧੀਆਂ ਦ...

  • ਪੰਜ ਮਹੀਨੇ ਦੇ ਨਵਜੰਮੇ ਬੱਚੇ ਦੀ ਕੋਰੋਨਾ ਨਾਲ ਮੌ.ਤ, ਦੇਸ਼ 'ਚ 5000 ਦੇ ਨੇੜੇ ਪਹੁੰਚੇ ਕੋਰੋਨਾ ਕੇਸ ...

  • ਪੰਜਾਬ 'ਚ ਦੋ ਦਿਨ ਬੰਦ ਰਹਿਣਗੇ ਇਹ ਅਦਾਰੇ ,ਰਹੇਗੀ ਸਰਕਾਰੀ ਛੁੱਟੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY