ਮੁੰਬਈ ਦੇ ਬਾਈਕੂਲਾ 'ਚ 23 ਨਵੰਬਰ 2023 ਨੂੰ 24 ਮੰਜ਼ਿਲਾ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਅੱਗ ਲੱਗ ਗਈ। ਇਸ ਤੋਂ ਬਾਅਦ ਇਮਾਰਤ 'ਚ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਦੀ ਸੂਚਨਾ ਲੋਕਾਂ ਨੇ ਤੁਰੰਤ ਫਾਇਰ ਵਿਭਾਗ ਦੀ ਟੀਮ ਨੂੰ ਦਿੱਤੀ, ਜਿਸ ਤੋਂ ਬਾਅਦ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਮਾਰਤ 'ਚ ਫਸੇ ਕਰੀਬ 135 ਲੋਕਾਂ ਨੂੰ ਬਚਾਇਆ।
ਇਸ ਘਟਨਾ ਚ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ, ਫਿਲਹਾਲ ਸਾਰੇ ਸੁਰੱਖਿਅਤ ਹਨ। ਹਾਲਾਂਕਿ ਅੱਗ ਕਿਵੇਂ ਲੱਗੀ, ਇਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਇਮਾਰਤ ਵਿੱਚ ਅੱਗ ਪਹਿਲੀ ਮੰਜ਼ਿਲ ਤੋਂ 24ਵੀਂ ਮੰਜ਼ਿਲ ਤੱਕ ਬਿਜਲੀ ਦੇ ਮੀਟਰ ਕੈਬਿਨ, ਇਲੈਕਟ੍ਰਿਕ ਕੇਬਲ, ਇਲੈਕਟ੍ਰਿਕ ਤਾਰਾਂ, ਇਲੈਕਟ੍ਰਿਕ ਇੰਸਟਾਲੇਸ਼ਨ, ਗਾਰਬੇਜ ਡਕਟ ਤੱਕ ਸੀਮਤ ਸੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਇਸ ਹਾਦਸੇ ਵਿੱਚ ਕਿਸੇ ਦੇ ਸੜਨ ਦੀ ਕੋਈ ਖ਼ਬਰ ਨਹੀਂ ਹੈ।