ਖ਼ਬਰਿਸਤਾਨ ਨੈੱਟਵਰਕ: ਦੇਸ਼ 'ਚ ਹਰ ਜਗ੍ਹਾਂ ਭਾਰੀ ਬਾਰਿਸ਼ ਹੋ ਰਹੀ ਹੈ। ਉੱਥੇ ਹੀ ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਭਾਰੀ ਬਾਰਸ਼ ਕਾਰਣ ਜ਼ਮੀਨ ਖਿਸਕਣ ਅਤੇ ਕਈ ਥਾਵਾਂ 'ਤੇ ਪੱਥਰ ਡਿੱਗਣ ਕਾਰਨ, ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ਜੰਮੂ ਦੇ ਕਟੜਾ ਵਿੱਚ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਤ੍ਰਿਕੁਟਾ ਪਹਾੜੀ 'ਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 31 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 23 ਲੋਕ ਜ਼ਖਮੀ ਹੋ ਗਏ। ਪ੍ਰਸ਼ਾਸਨ ਇਸ ਸਮੇਂ ਬਚਾਅ ਕਾਰਜਾਂ ਵਿੱਚ ਜੁਟਿਆ ਹੋਇਆ ਹੈ। ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।
ਹਰ ਪਾਸੇ ਮਚੀ ਤਬਾਹੀ
ਪਿਛਲੇ 6 ਘੰਟਿਆਂ ਵਿੱਚ ਜੰਮੂ ਵਿੱਚ 22 ਸੈਂਟੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਜਿਸ ਕਾਰਨ ਕਈ ਥਾਵਾਂ 'ਤੇ ਪੁਲ ਢਹਿ ਗਏ ਅਤੇ ਬਿਜਲੀ ਅਤੇ ਮੋਬਾਈਲ ਲਾਈਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜੰਮੂ ਸ਼ਹਿਰ, ਆਰਐਸ ਪੁਰਾ, ਸਾਂਬਾ, ਅਖਨੂਰ, ਨਗਰੋਟਾ ਵਰਗੇ ਖੇਤਰਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋ ਰਹੀ ਹੈ।
ਮੌਸਮ ਵਿਭਾਗ ਦੇ ਅਨੁਸਾਰ, ਬੱਦਲ 12 ਕਿਲੋਮੀਟਰ ਦੀ ਉਚਾਈ 'ਤੇ ਪਹੁੰਚ ਗਏ ਹਨ, ਜੋ ਕਿ ਬਹੁਤ ਸਰਗਰਮ ਤੂਫਾਨਾਂ ਦਾ ਸੰਕੇਤ ਹੈ। ਇਸ ਕਾਰਨ, ਪਹਾੜੀ ਅਤੇ ਮੈਦਾਨੀ ਦੋਵਾਂ ਖੇਤਰਾਂ ਵਿੱਚ ਮੀਂਹ ਜਾਰੀ ਰਹਿ ਸਕਦਾ ਹੈ।
ਪੁਲਿਸ ਨੇ ਟ੍ਰੈਫਿਕ ਪਲੈਨ ਅਤੇ ਐਡਵਾਇਜ਼ਰੀ ਕੀਤੀ ਜਾਰੀ
ਜੰਮੂ ਅਤੇ ਕਸ਼ਮੀਰ ਟ੍ਰੈਫਿਕ ਪੁਲਿਸ ਹੈੱਡਕੁਆਰਟਰ, ਜੰਮੂ / ਸ਼੍ਰੀਨਗਰ ਨੇ 27 ਅਗਸਤ ਯਾਨੀ ਅੱਜ ਲਈ ਇੱਕ ਟ੍ਰੈਫਿਕ ਯੋਜਨਾ ਅਤੇ ਐਡਵਾਇਜ਼ਰੀ ਜਾਰੀ ਕੀਤੀ ਹੈ। ਟ੍ਰੈਫਿਕ ਪੁਲਿਸ ਨੇ ਕਿਹਾ ਕਿ ਜੰਮੂ-ਪਠਾਨਕੋਟ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਬਾਰੇ ਫੈਸਲਾ ਕੱਲ੍ਹ ਲਿਆ ਜਾਵੇਗਾ, ਜਦੋਂ ਸੜਕ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾਵੇਗਾ। ਫਿਲਹਾਲ, ਲੋਕਾਂ ਨੂੰ ਮੌਸਮ ਵਿੱਚ ਸੁਧਾਰ ਹੋਣ ਅਤੇ ਸੜਕ ਸਾਫ਼ ਹੋਣ ਤੱਕ ਯਾਤਰਾ ਕਰਨ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।
ਬੰਦ ਰਹਿਣ ਵਾਲੇ ਰੂਟ :
ਕਿਸ਼ਤਵਾੜ-ਸਿੰਥਨ-ਅਨੰਤਨਾਗ ਰੋਡ (NH-244): ਪੂਰੀ ਤਰ੍ਹਾਂ ਬੰਦ
ਸ਼੍ਰੀਨਗਰ-ਸੋਨਾਮਾਰਗ-ਗੁਮਰੀ ਰੋਡ (SSG ਰੋਡ): ਬਜਰੀ ਨਾਲੇ ਵਿੱਚ ਜ਼ਮੀਨ ਖਿਸਕਣ ਕਾਰਨ ਬੰਦ
ਮੁਗਲ ਰੋਡ: ਜ਼ਮੀਨ ਖਿਸਕਣ ਅਤੇ ਚੱਟਾਨਾਂ ਡਿੱਗਣ ਕਾਰਨ ਬੰਦ
ਸੜਕਾਂ ਦੀ ਸਥਿਤੀ ਜਾਣਨ ਲਈ ਸੰਪਰਕ ਨੰਬਰ:
ਜੰਮੂ: 0191-2459048, 0191-2740550, 9419147732, 103
ਸ਼੍ਰੀਨਗਰ: 0194-2450022, 2485396, 18001807091, 103
ਰਾਮਬਨ: 9419993745, 1800-180-7043
ਊਧਮਪੁਰ: 8491928625
PCR ਕਿਸ਼ਤਵਾੜ: 9906154100
ਪੀਸੀਆਰ ਕਾਰਗਿਲ: 9541902330, 9541902331