ਮੋਹਾਲੀ 'ਚ CIA ਪੁਲਿਸ ਮੁਲਾਜ਼ਮਾਂ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਪੁਲਿਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਸ਼ਰਾਰਤੀ ਅਨਸਰਾਂ ਦੀ ਗੋਲੀਬਾਰੀ ਦਾ ਜਵਾਬ ਦਿੱਤਾ ਤੇ ਗੋਲੀਬਾਰੀ ਕੀਤੀ।
ਖਰੜ 'ਚ ਲੁਕੇ, ਪੁਲਿਸ ਨੇ ਇਲਾਕਾ ਕੀਤਾ ਸੀਲ
ਫਿਲਹਾਲ ਇਹ ਬਦਮਾਸ਼ ਖਰੜ ਦੇ ਜੁਝਾਰ ਮਾਜਰਾ 'ਚ ਲੁਕੇ ਹੋਏ ਹਨ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਸੀਲ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਬਦਮਾਸ਼ ਅੰਮ੍ਰਿਤਸਰ ਤੋਂ ਕਾਰ ਖੋਹ ਕੇ ਭੱਜ ਰਹੇ ਸਨ। ਬਦਮਾਸ਼ਾਂ ਦੀ ਗਿਣਤੀ 3 ਤੋਂ 4 ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਰ ਰਾਤ ਅੰਮ੍ਰਿਤਸਰ ਦੇ ਕੇਡੀ ਹਸਪਤਾਲ ਨੇੜੇ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਡਾਕਟਰ ਅਤੇ ਉਸ ਦੀ ਪਤਨੀ ਤੋਂ ਓਡੀ ਕਾਰ ਲੁੱਟ ਲਈ ਸੀ। ਜਿਸ ਤੋਂ ਬਾਅਦ ਲੁਟੇਰੇ ਕਾਰ ਵਿੱਚ ਫਰਾਰ ਹੋ ਗਏ।
ਕੇਡੀ ਹਸਪਤਾਲ ਨੇੜੇ ਤੋਂ ਲੁੱਟੀ ਕਾਰ
ਸ਼ਨੀਵਾਰ ਰਾਤ ਨੂੰ ਡਾ: ਸੁਰਜੀਤ ਕੁਮਾਰ ਬੇਰੀ ਤੇ ਉਹਨਾਂ ਦੀ ਪਤਨੀ ਅਰਚਨਾ ਬੇਰੀ ਨਾਲ ਬਟਾਲਾ ਨੇੜੇ ਇੱਕ ਰਿਜ਼ੋਰਟ ਵਿੱਚ ਕਿਸੇ ਰਿਸ਼ਤੇਦਾਰ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ। ਪਰ ਜਦੋਂ ਉਹ ਰਾਤ ਕਰੀਬ 11 ਵਜੇ ਘਰ ਪਰਤ ਰਹੇ ਸਨ ਤਾਂ ਕੇਡੀ ਹਸਪਤਾਲ ਨੇੜੇ ਅਚਾਨਕ ਦੋ ਲੁਟੇਰਿਆਂ ਨੇ ਹਵਾ ਵਿੱਚ ਫਾਇਰਿੰਗ ਕੀਤੀ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ।