ਖ਼ਬਰਿਸਤਾਨ ਨੈੱਟਵਰਕ- ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਲਈ ਨਵੇਂ ਮਿਡ-ਡੇਅ ਮੀਲ ਮੈਨਿਊ ਵਿੱਚ ਬਦਲਾਅ ਕੀਤਾ ਹੈ। ਪ੍ਰਧਾਨ ਮੰਤਰੀ ਪੋਸ਼ਣ ਯੋਜਨਾ (ਪਹਿਲਾਂ ਮਿਡ-ਡੇਅ ਮੀਲ ਸਕੀਮ) ਦੇ ਤਹਿਤ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਮੈਨਿਊ ਵਿੱਚ ਬਦਲਾਅ ਕੀਤਾ ਗਿਆ ਹੈ। ਨਵਾਂ ਹਫਤਾਵਾਰੀ ਮੈਨਿਊ 1 ਜੁਲਾਈ ਤੋਂ 31 ਜੁਲਾਈ ਤੱਕ ਲਾਗੂ ਰਹੇਗਾ।
ਮਿਡ-ਡੇਅ ਮੀਲ ਦਾ ਨਵਾਂ ਮੈਨਿਊ
ਇਸ ਸਬੰਧ ਵਿੱਚ, ਜਨਰਲ ਮੈਨੇਜਰ ਮਿਡ-ਡੇਅ ਮੀਲ ਸੋਸਾਇਟੀ ਵੱਲੋਂ ਜਾਰੀ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਨਵੇਂ ਹਫਤਾਵਾਰੀ ਮੈਨਿਊ ਅਨੁਸਾਰ, ਸੋਮਵਾਰ ਨੂੰ ਦਾਲ ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ-ਚਾਵਲ ਅਤੇ ਖੀਰ, ਬੁੱਧਵਾਰ ਨੂੰ ਕਾਲੇ ਜਾਂ ਚਿੱਟੇ ਛੋਲੇ (ਆਲੂਆਂ ਦੇ ਨਾਲ) ਅਤੇ ਪੂਰੀ ਜਾਂ ਰੋਟੀ, ਵੀਰਵਾਰ ਨੂੰ ਕੜੀ ਅਤੇ ਚੌਲਾਂ ਦੇ ਨਾਲ ਆਲੂ-ਪਿਆਜ਼ ਪਕੌੜੇ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਅਤੇ ਰੋਟੀ, ਜਦੋਂ ਕਿ ਸ਼ਨੀਵਾਰ ਨੂੰ ਸਾਬਤ ਮਾਂਹ ਦੀ ਦਾਲ, ਚੌਲ ਅਤੇ ਮੌਸਮੀ ਫਲ ਪਰੋਸੇ ਜਾਣਗੇ।
ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਇੱਕ ਕਤਾਰ ਵਿੱਚ ਬਿਠਾਇਆ ਜਾਵੇਗਾ ਤੇ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਮੈਨਿਊ ਅਨੁਸਾਰ ਭੋਜਨ ਦਿੱਤਾ ਜਾਵੇਗਾ। ਜੇਕਰ ਕਿਸੇ ਵੀ ਸਕੂਲ ਵਿੱਚ ਨਿਰਧਾਰਤ ਮੈਨਿਊ ਅਨੁਸਾਰ ਭੋਜਨ ਨਹੀਂ ਦਿੱਤਾ ਜਾਂਦਾ ਹੈ ਤਾਂ ਇਸਦੀ ਸਾਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।