ਪੰਜਾਬ ਸਰਕਾਰ ਨੇ ਮਿਡ ਡੇ ਮੀਲ ਵਿੱਚ ਬਦਲਾਅ ਕੀਤਾ ਹੈ। ਹੁਣ ਸਕੂਲੀ ਬੱਚਿਆਂ ਨੂੰ ਮਿਡ-ਡੇ-ਮੀਲ ਵਿੱਚ ਕੇਲਿਆਂ ਦੀ ਬਜਾਏ ਮੌਸਮੀ ਫਲ ਦਿੱਤੇ ਜਾਣਗੇ। ਇਸ ਵਿੱਚ ਸੇਬ, ਕਿੰਨੂ, ਅਮਰੂਦ, ਲੀਚੀ ਬੇਰ ਤੇ ਅੰਬ ਸ਼ਾਮਲ ਹਨ। ਇਹ ਬਦਲਾਅ ਸੂਬੇ ਵਿੱਚ 21 ਫਰਵਰੀ ਤੋਂ ਲਾਗੂ ਹੋ ਜਾਵੇਗਾ। ਇਸ ਸਬੰਧੀ ਸਿੱਖਿਆ ਵਿਭਾਗ ਨੇ ਹੁਕਮ ਦਿੱਤੇ ਹਨ।
ਪਹਿਲਾਂ ਮਿਡ ਡੇ ਮੀਲ 'ਚ ਦਿੱਤਾ ਜਾਂਦਾ ਸੀ ਕੇਲਾ
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਿਡ-ਡੇ-ਮੀਲ ਵਿੱਚ ਕੇਲਾ ਦੇਣ ਦਾ ਐਲਾਨ ਕੀਤਾ ਸੀ। ਪਰ ਪੰਜਾਬ ਵਿੱਚ ਕੜਾਕੇ ਦੀ ਠੰਡ ਕਾਰਨ ਇਹ ਹੁਕਮ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ।
ਮੁੱਖ ਮੰਤਰੀ ਦੀ ਮੀਟਿੰਗ 'ਚ ਲਿਆ ਗਿਆ ਫੈਸਲਾ
ਮੌਸਮੀ ਫਲ ਦੇਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੌਰਾਨ ਲਿਆ। ਉਨ੍ਹਾਂ ਨੇ ਇਸ ਪਿੱਛੇ ਕਾਰਨ ਵੀ ਦੱਸਿਆ ਤਾਂ ਜੋ ਸਥਾਨਕ ਫਲ ਉਤਪਾਦਕ ਵੀ ਲਾਭ ਉਠਾ ਸਕਣ। ਨਾਲ ਹੀ ਵਿਦਿਆਰਥੀਆਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਵੇ।