ਖ਼ਬਰਿਸਤਾਨ ਨੈੱਟਵਰਕ: ਜਲੰਧਰ 'ਚ ਡਾਇਮੰਡ ਡੈਕੋਰੇਟਰ ਦੀ ਬਿਲਡਿੰਗ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਗਾਜ਼ੀ ਗੁੱਲਾ ਰੋਡ 'ਤੇ ਬਿਲਡਿੰਗ 'ਚ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਸ਼ ਕਰ ਰਹੀ ਹੈ | ਦੱਸਿਆ ਜਾ ਰਿਹਾ ਹੈ ਇੱਕ ਪਰਿਵਾਰ ਵੀ ਇਸ ਇਮਾਰਤ ਦੀ ਉੱਪਰਲੀ ਮੰਜ਼ਿਲ 'ਤੇ ਰਹਿੰਦਾ ਹੈ। ਹਾਲਾਂਕਿ ਅੱਗ ਕਿਵੇਂ ਲੱਗੀ ਤੇ ਇਸ 'ਚ ਕਿੰਨਾ ਨੁਕਸਾਨ ਹੋਇਆ ਹੈ, ਇਸ ਦੀ ਜਾਂਚ ਜਾਰੀ ਹੈ |
ਲੋਕਾਂ ਨੇ ਦੱਸਿਆ ਕਿ ਘਰ 'ਚੋਂ ਜ਼ੋਰਦਾਰ ਬਲਾਸਟ ਹੋਇਆ ਸੀ | ਫਿਲਹਾਲ ਅੱਗ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ | ਘਰ ਦੇ ਸ਼ੀਸ਼ੇ ਤੋੜ ਕੇ ਅੱਗ ਬੁਝਾਉਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ | ਸੂਤਰਾਂ ਅਨੁਸਾਰ ਮੰਨੀਏ ਤਾਂ ਇਹ ਘਰ ਬੱਤਰਾ ਪੈਲੇਸ ਦੇ ਮਾਲਕ ਦਾ ਹੈ | ਘਰ ਦਾ ਪਰਿਵਾਰ ਕੀਤੇ ਗਿਆ ਹੋਇਆ ਸੀ | ਲੋਕਾਂ ਨੇ ਸਵੇਰੇ ਘਰ ਚੋ ਧੂੰਆਂ ਨਿਕਲਦਿਆਂ ਦੇਖ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦਿੱਤੀ|