• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਉਤਰਾਖੰਡ 'ਚ ਚਾਰਧਾਮ ਯਾਤਰਾ ਕੀਤੀ ਮੁਲਤਵੀ, 5 ਦਿਨਾਂ ਲਈ ਮੀਂਹ ਦਾ Red ਅਲਰਟ ਜਾਰੀ

उत्तराखंड में भारी बारिश के चलते स्थगित हुई चारधाम यात्रा,
6/29/2025 12:35:37 PM Raj     Chardham Yatra, Latest News, Uttrakhand, Rain, Heavy Rain Alert, Weather, National News    ਉਤਰਾਖੰਡ 'ਚ ਚਾਰਧਾਮ ਯਾਤਰਾ ਕੀਤੀ ਮੁਲਤਵੀ, 5 ਦਿਨਾਂ ਲਈ ਮੀਂਹ ਦਾ Red ਅਲਰਟ ਜਾਰੀ  उत्तराखंड में भारी बारिश के चलते स्थगित हुई चारधाम यात्रा,

ਖ਼ਬਰਿਸਤਾਨ ਨੈੱਟਵਰਕ: ਉਤਰਾਖੰਡ ਵਿੱਚ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ, ਚਾਰਧਾਮ ਯਾਤਰਾ ਨੂੰ ਅਗਲੇ 24 ਘੰਟਿਆਂ ਲਈ ਮੁਅੱਤਵੀ ਕਰ ਦਿੱਤਾ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਨੇ ਰਿਸ਼ੀਕੇਸ਼, ਰੁੜਕੀ, ਰਾਣੀਖੇਤ, ਦੇਹਰਾਦੂਨ, ਉੱਤਰਕਾਸ਼ੀ ਸਮੇਤ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ 5 ਦਿਨਾਂ ਲਈ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਖੁਦ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਫੈਸਲਾ ਮੌਜੂਦਾ ਮੌਸਮ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਯਾਤਰੀਆਂ ਦੀ ਸੁਰੱਖਿਆ ਲਈ ਕਦਮ ਚੁੱਕਿਆ

ਉਨ੍ਹਾਂ ਕਿਹਾ ਕਿ ਇਹ ਕਦਮ ਯਾਤਰੀਆਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ ਤਾਂ ਜੋ ਰੂਟਾਂ 'ਤੇ ਫਸੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਸਕੇ। ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਰਾਹਤ ਅਤੇ ਬਚਾਅ ਟੀਮਾਂ ਨੂੰ ਵੀ ਸਰਗਰਮ ਰੱਖਿਆ ਗਿਆ ਹੈ।

ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਫੈਸਲਾ ਲਿਆ 

ਕਮਿਸ਼ਨਰ ਪਾਂਡੇ ਨੇ ਕਿਹਾ ਕਿ ਅੱਗੇ ਦੀ ਯਾਤਰਾ ਬਾਰੇ ਫੈਸਲਾ ਕੱਲ੍ਹ ਮੌਸਮ ਦੇ ਹਾਲਾਤਾਂ ਅਤੇ ਰੂਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਜਾਵੇਗਾ। ਸ਼ਰਧਾਲੂਆਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਮੌਸਮ ਆਮ ਹੋਣ ਤੱਕ ਤੀਰਥ ਸਥਾਨਾਂ 'ਤੇ ਨਾ ਜਾਣ ਦੀ ਅਪੀਲ ਵੀ ਕੀਤੀ ਗਈ ਹੈ।

ਉਤਰਾਖੰਡ ਵਿੱਚ ਭਾਰੀ ਬਾਰਿਸ਼ ਨੇ ਤਬਾਹੀ ਮਚਾਈ

ਤੁਹਾਨੂੰ ਦੱਸ ਦੇਈਏ ਕਿ ਉਤਰਾਖੰਡ ਵਿੱਚ ਭਾਰੀ ਬਾਰਿਸ਼ ਕਾਰਨ ਬਹੁਤ ਤਬਾਹੀ ਮਚੀ ਹੋਈ ਹੈ। ਦੇਹਰਾਦੂਨ ਤੋਂ ਬਦਰੀਨਾਥ ਅਤੇ ਕੇਦਾਰਨਾਥ ਤੱਕ ਭਾਰੀ ਬਾਰਿਸ਼ ਹੋ ਰਹੀ ਹੈ। ਅਲਕਨੰਦਾ, ਮੰਦਾਕਿਨੀ ਅਤੇ ਨਦੀਆਂ ਹੜ੍ਹਾਂ ਵਿੱਚ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਲਈ ਕਿਹਾ ਜਾ ਰਿਹਾ ਹੈ। ਉੱਤਰਕਾਸ਼ੀ ਵਿੱਚ ਬੱਦਲ ਫਟਣ ਕਾਰਨ ਨਵਾਂ ਬਣਿਆ ਹੋਟਲ ਰੁੜ ਗਿਆ, ਜਿਸ ਵਿੱਚੋਂ 8-9 ਮਜ਼ਦੂਰ ਲਾਪਤਾ ਹੋ ਗਏ ਹਨ। ਰੁਦਰਪ੍ਰਯਾਗ ਵਿੱਚ ਸੰਗਮ ਘਾਟ 'ਤੇ ਭਗਵਾਨ ਸ਼ਿਵ ਦੀ 15 ਫੁੱਟ ਉੱਚੀ ਮੂਰਤੀ ਵੀ ਪਾਣੀ ਵਿੱਚ ਡੁੱਬ ਗਈ ਹੈ। ਰੁਦਰਪ੍ਰਯਾਗ ਵਿੱਚ ਅਲਕਨੰਦਾ ਅਤੇ ਮੰਦਾਕਿਨੀ ਦੇ ਸੰਗਮ ਦਾ ਭਿਆਨਕ ਦ੍ਰਿਸ਼ ਹੈ। ਨਾਰਦ ਸ਼ਿਲਾ ਵੀ ਡੁੱਬ ਗਈ ਹੈ।

'Chardham Yatra','Latest News','Uttrakhand','Rain','Heavy Rain Alert','Weather','National News'

Please Comment Here

Similar Post You May Like

  • DC ਵਿਸ਼ੇਸ਼ ਸਾਰੰਗਲ ਨੇ ਸ਼ਾਹਕੋਟ ਦੇ 50 ਹੜ੍ਹ ਸੰਭਾਵਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

    DC ਵਿਸ਼ੇਸ਼ ਸਾਰੰਗਲ ਨੇ ਸ਼ਾਹਕੋਟ ਦੇ 50 ਹੜ੍ਹ ਸੰਭਾਵਤ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਦਿੱਤੇ ਹੁਕਮ

  • जालंधर में बारिश के कारण

    जालंधर में बारिश के कारण मंडियों में पड़ी फसलें हुई खराब

Recent Post

  • ਭਾਰਤ ਦਾ ਪਾਕਿਸਤਾਨ ਨੂੰ ਝਟਕਾ! ਕਰੋੜਾਂ ਰੁਪਏ ਦਾ ਹੋਵੇਗਾ ਨੁਕਸਾਨ...

  • ਕਾਂਗਰਸੀ ਵਿਧਾਇਕ ਨੂੰ ED ਨੇ ਕੀਤਾ ਗ੍ਰਿਫਤਾਰ, ਘਰੋਂ 12 ਕਰੋੜ ਦਾ ਕੈਸ਼ ਤੇ 6 ਕਰੋੜ ਦੇ ਗਹਿਣੇ ਬਰਾਮਦ ...

  • HOLIDAY : ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ...

  • ਅਮਰੀਕਾ 'ਚ ਟਰੱਕ ਡਰਾਈਵਰ ਹਰਜਿੰਦਰ ਦਾ ਭਰਾ ਵੀ ਗ੍ਰਿਫ਼ਤਾਰ, 3 ਲੋਕਾਂ ਦੀ ਹੋਈ ਸੀ ਮੌਤ ...

  • CM ਮਾਨ ਨੇ ਹੁਸ਼ਿਆਰਪੁਰ BLAST ਮਾਮਲੇ 'ਤੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ...

  • ਅੱਜ ਸਕੂਲ ਰਹਿਣਗੇ ਬੰਦ, ਇਸ ਕਾਰਣ ਲੈਣਾ ਪਿਆ ਫੈਸਲਾ...

  • ਹੁਸ਼ਿਆਰਪੁਰ 'ਚ LPG ਟੈਂਕਰ 'ਚ ਬਲਾਸਟ, ਦੋ ਦੀ ਮੌਤ, ਤੀਹ ਤੋਂ ਵੱਧ ਜ਼ਖਮੀ...

  • ਜਲੰਧਰ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਮੌਕੇ 'ਤੇ ਭਾਰੀ ਹੰਗਾਮਾ ਹੋਇਆ ...

  • ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਪੁਲਿਸ ਹਿਰਾਸਤ 'ਚ, ਕੈਂਪ ਪੁੱਜਣ ਤੋਂ ਪਹਿਲਾਂ ਪੁਲਿਸ ਨੇ ਰੋਕਿਆ ਕਾਫਲਾ ...

  • ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY