ਜਲੰਧਰ 'ਚ ਪਏ ਮੀਂਹ ਕਾਰਣ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੀਂਹ ਨੇ ਜਿਥੇ ਠੰਡ ਵਧਾ ਦਿੱਤੀ ਉਥੇ ਹੀ ਕਿਸਾਨਾਂ ਨੂੰ ਵੀ ਫਿਕਰਾਂ ਵਿਚ ਪਾ ਦਿੱਤਾ ਹੈ। ਦੱਸ ਦੇਈਏ ਕਿ ਮੀਂਹ ਕਾਰਣ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪਹਿਲਾਂ ਮੀਂਹ ਫਿਰ ਹੜ੍ਹ ਅਤੇ ਹੁਣ ਫਿਰ ਭਾਰੀ ਮੀਂਹ ਨੇ ਖੇਤਾਂ 'ਚ ਖੜ੍ਹੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ।
ਮੀਂਹ ਕਾਰਣ ਫਸਲਾਂ ਹੋ ਰਹੀਆਂ ਖਰਾਬ
ਫ਼ਸਲਾਂ ਦੀ ਕਟਾਈ ਦਾ ਸਮਾਂ ਹੈ ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਕਾਫ਼ੀ ਵੱਧ ਗਈ ਹੈ ਪਰ ਅਚਾਨਕ ਪਏ ਮੀਂਹ ਕਾਰਨ ਮੰਡੀਆਂ ਵਿੱਚ ਖੁਲ੍ਹੇ ਅਸਮਾਨ ਹੇਠ ਪਈਆਂ ਫ਼ਸਲਾਂ ਵੀ ਖ਼ਰਾਬ ਹੋਣ ਦੀ ਕਗਾਰ ’ਤੇ ਹਨ। ਦੋ ਦਿਨ ਪਹਿਲਾਂ ਪਏ ਮੀਂਹ ਨੇ ਵੀ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਸੀ। ਇਸ ਦੇ ਨਾਲ ਹੀ ਅੱਜ ਸਵੇਰ ਤੋਂ ਹੋ ਪੈ ਰਹੇ ਮੀਂਹ ਕਾਰਨ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ।