• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸਿਹਤ ਵਿਭਾਗ ਨੇ ਸੀਤ ਲਹਿਰ ਤੋਂ ਬਚਾਅ ਲਈ ਐਡਵਾਈਜ਼ਰੀ ਕੀਤੀ ਜਾਰੀ, ਸਖਤੀ ਨਾਲ ਕੀਤੀ ਜਾਵੇ ਪਾਲਣਾ : DC

1/7/2024 1:28:16 PM Gurpreet Singh     punjab weather, health department, advisory to protect against cold wave,dc vishesh sarangal    ਸਿਹਤ ਵਿਭਾਗ ਨੇ ਸੀਤ ਲਹਿਰ ਤੋਂ ਬਚਾਅ ਲਈ ਐਡਵਾਈਜ਼ਰੀ ਕੀਤੀ ਜਾਰੀ, ਸਖਤੀ ਨਾਲ ਕੀਤੀ ਜਾਵੇ ਪਾਲਣਾ : DC 

ਜਲੰਧਰ/ ਸੂਬੇ ’ਚ ਸੀਤ ਲਹਿਰ ਲਗਾਤਾਰ ਜਾਰੀ ਹੈ ਤੇ ਪੈ ਰਹੀ ਕੜਾਕੇ ਦੀ ਠੰਡ ਕਾਰਣ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ।   ਜਿਸ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਠੰਡ ਤੋਂ ਬਚਾਅ ਲਈ ਐਡਵਾਈਜਰੀ ਜਾਰੀ ਕਰਦਿਆਂ ਸਾਵਧਾਨੀ ਵਰਤਣ ਲਈ ਕਿਹਾ ਹੈ।

ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਡਿਪਟੀ ਕਮਿਸ਼ਨਰ ਵਿਸ਼ੇਸ ਸਾਰੰਗਲ ਨੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਇਆ ਜਾਵੇ। 

ਐਡਵਾਈਜ਼ਰੀ ਦੀ ਸਖਤੀ ਨਾਲ ਕੀਤੀ ਜਾਵੇ ਪਾਲਣਾ

ਲੋਕਾਂ ਨੂੰ ਮੌਸਮ ਬਾਰੇ ਜਾਣਕਾਰੀ ਰੱਖਣ ਲਈ ਕਿਹਾ ਗਿਆ ਹੈ ਤੇ ਹੱਡ ਚੀਰਵੀਂ ਠੰਡ ਤੋਂ ਬਚਾਅ ਲਈ ਜਾਰੀ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਡੀ ਸੀ ਸਾਰੰਗਲ ਨੇ ਕਿਹਾ ਕਿ ਲੋਕਾਂ ਨੂੰ ਮੌਸਮ ਸਬੰਧੀ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਰਾਹੀਂ ਵਧੇਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ। ਇਹ ਵੀ ਸਲਾਹ ਦਿੱਤੀ ਗਈ ਹੈ ਕਿ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਗਰਮ ਊਨੀ ਕਪੜੇ ਪਾਉਣੇ ਚਾਹੀਦੇ ਹਨ ਅਤੇ ਮੋਟੇ ਭਾਰੀ ਕਪੜਿਆਂ ਦੀ ਇਕ ਤੈਅ ਪਹਿਨਣ ਦੀ ਬਜਾਏ ਹਲਕੇ ਗਰਮ ਕਪੜਿਆਂ ਦੀਆਂ ਕਈ ਤੈਆਂ ਪਾਉਣੀਆਂ ਚਾਹੀਦੀਆਂ ਹਨ ਕਿਉਂਕਿ ਤੰਗ ਕਪੜੇ ਖੂਨ ਦੇ ਗੇੜ ਨੂੰ ਘਟਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਦੀ ਦੌਰਾਨ ਲੰਬੇ ਸਮੇਂ ਤੋਂ ਜ਼ੁਕਾਮ, ਫਲੂ ਅਤੇ ਨੱਕ ਵੱਗਣ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਬਿਨ੍ਹਾਂ ਵਜ੍ਹਾ ਤੋਂ ਬਾਹਰ ਨਾ ਨਿਕਲਿਆ ਜਾਵੇ

ਇਸ ਦੇ ਨਾਲ ਇਹ ਵੀ ਅਪੀਲ ਕੀਤੀ ਗਈ ਹੈ ਕਿ ਸੀਤ ਲਹਿਰ ਤੋਂ ਬਚਾਅ ਲਈ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ, ਗੈਰ ਜ਼ਰੂਰੀ ਸਫ਼ਰ ਤੋਂ ਬਚਣਾ ਚਾਹੀਦਾ ਹੈ। ਲੋਕਾਂ ਨੂੰ ਆਪਣੇ ਆਪ ਨੂੰ ਖੁਸ਼ਕ ਰੱਖਣਾ ਚਾਹੀਦਾ ਹੈ, ਸਿਰ, ਹੱਥ, ਨੱਕ, ਗਰਦਨ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ ਲਈ ਊਨੀ ਟੋਪੀਆਂ, ਮਫ਼ਲਰ ਅਤੇ ਵਾਟਰ ਪਰੂਫ ਬੂਟ ਪਾਉਣੇ ਚਾਹੀਦੇ ਹਨ।  

ਐਮਿਊਨਟੀ ਨੂੰ ਬਰਕਾਰ ਰੱਖਣ ਲਈ ਵਿਟਾਮਿਨ-ਸੀ ਭਰਪੂਰ ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਗਰਮ ਤਰਲ ਪਾਦਰਥਾਂ ਨੂੰ ਪੀਣਾ ਚਾਹੀਦਾ ਹੈ ਕਿਉਂਕਿ ਇਹ ਠੰਡੀਆਂ ਹਵਾਵਾਂ ਦਾ ਟਾਕਰਾ ਕਰਨ ਲਈ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਦਾ ਹੈ। ਜ਼ਿਆਦਾ ਸਮੇਂ ਤੱਕ ਠੰਡ ਦੇ ਸੰਪਰਕ ਵਿੱਚ ਰਹਿਣ ਨਾਲ ਚਮੜੀ ਖੁਸ਼ਕ, ਸਖ਼ਤ ਅਤੇ ਸੁੰਨ ਪੈ ਜਾਂਦੀ ਹੈ ਅਤੇ ਸਰੀਰ ਦੇ ਖੁੱਲ੍ਹੇ ਅੰਗਾਂ ’ਤੇ ਕਾਲੇ ਧੱਬੇ ਪੈ ਜਾਂਦੇ ਹਨ। 

ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਠੰਡ ਲੱਗਣ ਨੂੰ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਇਹ ਸਰੀਰ ਵਿੱਚ ਗਰਮੀ ਦੀ ਘਾਟ ਦਾ ਸ਼ੁਰੂਆਤੀ ਲੱਛਣ ਹਨ। ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ ।

'punjab weather','health department','advisory to protect against cold wave','dc vishesh sarangal'

Please Comment Here

Similar Post You May Like

  • पंजाब समेत उत्तर भारत में बदला मौसम का मिजाज,

    पंजाब समेत उत्तर भारत में बदला मौसम का मिजाज, ठंड ने दी दस्तक

  • DC विशेष सारंगल ने जालंधर को घोषित किया

    DC विशेष सारंगल ने जालंधर को घोषित किया No Drone Zone, आदेश जारी

  • तरनतारन में सेहत विभाग की पेठा फैक्ट्री में रेड

    तरनतारन में सेहत विभाग की पेठा फैक्ट्री में रेड , 5 क्विंटल कद्दू किया नष्ट

  • जालंधर के डीसी विशेष सारंगल ने राजनीतिक पार्टियों के साथ की बैठक

    जालंधर के डीसी विशेष सारंगल ने राजनीतिक पार्टियों के साथ की बैठक , जारी की वोटर लिस्ट की पहली पब्लिकेशन

  • DC विशेष सारंगल एक्शन में,

    DC विशेष सारंगल एक्शन में, पराली को आग लगाने वाले नंबरदार को किया सस्पेंड

  • कोहरे की चादर में लिपटा पंजाब, धीमी पड़ी वाहनों की रफ्तार,

    कोहरे की चादर में लिपटा पंजाब, धीमी पड़ी वाहनों की रफ्तार, जारी हुई ये चेतावनी

  • लुधियाना में स्वाइन फ्लू ने की दस्तक,अलर्ट पर स्वास्थ्य विभाग,

    लुधियाना में स्वाइन फ्लू ने की दस्तक,अलर्ट पर स्वास्थ्य विभाग, तैयारी रखने के दिए निर्देश

Recent Post

  • ਬਿਆਸ ਦਰਿਆ ਦੀ ਮਾਰ ਹੇਠ ਕਪੂਰਥਲਾ ਦੇ ਕਈ ਪਿੰਡ, SDRF ਟੀਮ ਕਰ ਰਹੀ ਰੈਸਕਿਊ...

  • ਜਲੰਧਰ ਦੇ PIMS ਹਸਪਤਾਲ ਪੁੱਜੇ ਸਿਹਤ ਡਾ. ਮੰਤਰੀ ਬਲਬੀਰ ਸਿੰਘ, ਆਯੁਸ਼ਮਾਨ ਸਕੀਮ ਨੂੰ ਲੈ ਕੇ ਕੀਤਾ ਐਲਾਨ...

  • 15 ਅਗਸਤ ਮੌਕੇ ਜਲੰਧਰ ਪੁਲਸ ALERT, ਸਪੈਸ਼ਲ DGP ਤੇ CP ਨੇ ਪੁਲਸ ਸਮੇਤ ਰੇਲਵੇ ਸਟੇਸ਼ਨ 'ਤੇ ਚਲਾਈ ਚੈਕਿੰਗ ਮੁਹਿੰਮ...

  • ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਬੱਸਾਂ ਦਾ ਅੱਜ ਚੱਕਾ ਜਾਮ...

  • ਜਲੰਧਰ 'ਚ ਭਾਜਪਾ ਨੇਤਾ ਦੇ ਘਰ ਦੇ ਬਾਹਰ ਨੌਕਰਾਣੀ ਦਾ ਹੰਗਾਮਾ, ਕੁੱਟ-ਮਾਰ ਦਾ ਦੋਸ਼...

  • ਇਹ 2 ਪੰਜਾਬੀ SINGER ਫਸ ਸਕਦੇ ਨੇ ਮੁਸ਼ਕਲ 'ਚ, ਜਲੰਧਰ ਪੁਲਸ ਕਮਿਸ਼ਨਰ ਨੇ ਕੀਤਾ ਤਲਬ ...

  • ਪੰਜਾਬ 'ਚ ਕੁਲੈਕਟਰ ਰੇਟ ਵਧਾਉਣ ਦਾ ਪ੍ਰਸਤਾਵ ਠੰਡੇ ਬਸਤੇ 'ਚ, ਲਿਆ ਇਹ ਫੈਸਲਾ...

  • ਜਲੰਧਰ MODEL TOWN ਦੇ STEPS ਸ਼ੋਅਰੂਮ 'ਚ ਲੱਗੀ ਅੱ/ਗ, ਫਾਇਰ ਬ੍ਰਿਗੇਡ ਮੌਕੇ 'ਤੇ ...

  • ਜਲੰਧਰ ਦੇ ਨਾਗਰਾ ਫਾਟਕ ਨੇੜੇ ਚੱਲੀਆਂ ਗੋਲੀ/ਆਂ, 1 ਨੌਜਵਾਨ ਦੀ ਮੌ.ਤ...

  • Aap Mla ਰਾਜਿੰਦਰਪਾਲ ਕੌਰ ਛਿੰਨਾ ਦੀ ਕਾਰ ਹਾਦਸੇ ਦਾ ਸ਼ਿਕਾਰ, ਦਿੱਲੀ ਤੋਂ ਆ ਰਹੇ ਸਨ ਲੁਧਿਆਣਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY